ਸ਼੍ਰੋਮਣੀ ਗੁਰਮਤਿ ਕੀਰਤਨ ਅਤੇ ਪ੍ਰਚਾਰਕ ਕੌਂਸਲ ਵੱਲੋਂ ਭਾਈ ਬਲਬੀਰ ਸਿੰਘ ਜਮਾਲਪੁਰੀ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਲੁਧਿਆਣਾ : (ਪੀ9 ਬਯੂਰੋ) : ਸਿੱਖ ਪੰਥ ਵਿਚ
ਸ਼੍ਰੋਮਣੀ ਗੁਰਮਤਿ ਕੀਰਤਨ ਅਤੇ ਪ੍ਰਚਾਰਕ ਕੌਂਸਲ ਵੱਲੋਂ ਭਾਈ ਬਲਬੀਰ ਸਿੰਘ ਜਮਾਲਪੁਰੀ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ
ਲੁਧਿਆਣਾ : (ਪੀ9 ਬਯੂਰੋ) :
ਸਿੱਖ ਪੰਥ ਵਿਚ ਨਮਾਣਾ ਖੱਟਣ ਵਾਲੇ ਪੰਥ ਪ੍ਰਸਿੱਧ ਰਾਗੀ ਭਾਈ ਬਲਬੀਰ ਸਿੰਘ ਜਮਾਲਪੁਰੀ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਜਸਬੀਰ ਸਿੰਘ ਜਮਾਲਪੁਰੀ ਦੇ ਵੱਡੇ ਭਰਾਤਾ ਸਨ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਸਨ ਉਨ੍ਹਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਕੀਰਤਨ ਪ੍ਰੇਮੀ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ ਵਿਸ਼ੇਸ਼ ਤੌਰ ਤੇ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਕੀਰਤਨ ਕੌਂਸਲ ਅਤੇ ਸ਼੍ਰੋਮਣੀ ਗੁਰਮਤਿ ਕੀਰਤਨ ਅਤੇ ਪ੍ਰਚਾਰਕ ਕੌਂਸਲ ਵੱਲੋਂ ਭਾਈ ਜਗਤ ਸਿੰਘ, ਭਾਈ ਸੁਰਜੀਤ ਸਿੰਘ, ਭਾਈ ਹਰਪਾਲ ਸਿੰਘ ਚੀਨਾ, ਭਾਈ ਗੁਰਮੁਖ ਸਿੰਘ , ਭਾਈ ਜੋਗਿੰਦਰ ਸਿੰਘ, ਭਾਈ ਸੁਖਦੇਵ ਸਿੰਘ ਭੁੰਬਲੀ, ਭਾਈ ਦਲਬੀਰ ਸਿੰਘ, ਭਾਈ ਸਤਬੀਰ ਸਿੰਘ, ਭਾਈ ਜਰਨੈਲ ਸਿੰਘ, ਭਾਈ ਪਰਗਟ ਸਿੰਘ, ਅਤੇ ਬਹੁਤ ਸਾਰੇ ਪ੍ਰਚਾਰਕਾਂ ਨੇ ਜਿਥੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਉਥੇ ਦੇਸ਼ ਵਿਦੇਸ਼ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੰਘ ਸਭਾਵਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਭਾਈ ਬਲਬੀਰ ਸਿੰਘ ਜੀ ਦੇ ਨਮਿਤ ਉਨ੍ਹਾਂ ਦੀ ਆਤਮਕ ਕਲਿਆਣਤਾ ਹਿਤ ਗੁਰਮਤਿ ਸਮਾਗਮ ਪੰਦਰਾਂ ਅਗਸਤ ਦਿਨ ਐਤਵਾਰ ਨੂੰ ਜਮਾਲਪੁਰ ਵਿਖੇ ਕਰਵਾਏ ਜਾ ਰਹੇ ਹਨ

COMMENTS