Homeपंजाब

ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਆਰਾਧਨਾ ਨਾਲ

ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਆਰਾਧਨਾ ਨਾਲ

ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਆਰਾਧਨਾ ਨਾਲ ਜੀਵਨ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ ਹਨ : ਐਡਵੋਕੇਟ ਬਿਕਰਮ ਸਿੰਘ ਸਿੱਧੂ ਲੁਧਿਆਣਾ : (ਰਵੀ ਵਰਮਾ ਬਯੂਰੋ) : ਭਗ

कैप्टन अमरिंदर सिंह से मदद की गुहार लगा चुके डीएसपी हरजिंदर सिंह की फेफड़े खराब होने से हुई मौत
दो अक्टूबर को होने वाले विशाल भगवती जागरण का एडवोकेट बिक्रम सिद्धू को दिया निमंत्रण : नितिन भंडारी
कोरोना अपडेट : लुधियाना में होली के दिन कोरोना से 19 की मौत

ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਆਰਾਧਨਾ ਨਾਲ ਜੀਵਨ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ ਹਨ : ਐਡਵੋਕੇਟ ਬਿਕਰਮ ਸਿੰਘ ਸਿੱਧੂ

ਲੁਧਿਆਣਾ : (ਰਵੀ ਵਰਮਾ ਬਯੂਰੋ) :

ਭਗਵਾਨ ਸ੍ਰੀ ਵਿਸ਼ਣੂੰ ਮਹਾਰਾਜ ਜੀ ਦੇ ਅਠਵੇਂ ਅਵਤਾਰ ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਦੇ ਜਨਮ ਦਿਵਸ ਪਵਿੱਤਰ ਜਨਮਅਸ਼ਟਮੀ ਦੀਆਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ,ਭਾਰਤੀ ਜਨਤਾ ਪਾਰਟੀ ,ਪੰਜਾਬ ਨੇ ਪਵਿੱਤਰ ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ਮੌਕੇ ਲੁਧਿਆਣਾ ਦੇ ਵੱਖ ਵੱਖ ਮੰਦਰਾਂ ਵਿੱਚ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਜੋ ਵੀ ਪ੍ਰਾਣੀ ਸੱਚੇ ਮਨ ਨਾਲ ਆਰਾਧਨਾ ਅਥਵਾ ਪੂਜਾ ਕਰਦਾ ਹੈ ਭਗਵਾਨ ਉਸਦੇ ਜੀਵਨ ਵਿੱਚ ਉਸਦੀਆਂ ਸਾਰੀਆਂ ਮਨੋਕਾਮਨਾ ਤੇ ਇਛਾਵਾਂ ਦੀ ਪੂਰਤੀ ਕਰਦਾ ਹੈ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਜਿਥੇ ਆਪਸੀ ਭਾਈਚਾਰਕ ਸਾਂਝ ਦੇ ਪ੍ਰਤੀਕ ਹਨ ਉਥੇ ਹੀ ਭਾਰਤ ਦੀ ਸੰਸਕ੍ਰਿਤੀ ਤੇ ਸੱਭਿਆਚਾਰ ਦੇ ਵੀ ਮੁੱਦਈ ਹਨ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਸ਼ਹਿਰ ਵਾਸੀਆਂ ਤੇ ਦੇਸ਼ਵਾਸੀਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ਹਮੇ਼ਸ਼ਾ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ ਅਤੇ ਜ਼ੁਲਮੀ ਤੇ ਵਿਭਚਾਰੀਆਂ ਨੂੰ ਸਜਾ ਦਿੱਤੀ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਵੀ ਸਾਨੂੰ ਸੱਭ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਸਿੱਖਿਆਵਾਂ ਤੇ ਅਮਲ ਕਰਦੇ ਹੋਏ ਜੁਲਮ , ਭ੍ਰਿਸ਼ਟਾਚਾਰ , ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਆਵਾਜ ਉਠਾਉਣੀ ਚਾਹੀਦੀ ਹੈ । ਉਹਨਾਂ ਕਿਹਾ ਕਿ ਆਪਣੇ ਸਮਾਜ , ਆਪਣੇ ਸੂਬੇ ਤੇ ਆਪਣੇ ਦੇਸ਼ ਨੂੰ ਸਵੱਛ, ਸ਼ੁੱਧ ਤੇ ਤਕੜਾ ਕਰਨ ਲਈ ਭਾਰਤ ਦੇ ਹਰ ਨਾਗਰਿਕ ਨੂੰ ਆਪਣਾ ਯੋਗਦਾਨ ਪਾਉਣ ਦੀ ਲੋੜ ਹੈ ਤਾਂ ਜੋ ਭਾਰਤ ਦੇਸ਼ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਕਾਰਤਮਕ ਊਰਜਾ ਪ੍ਰਦਾਨ ਕਰ ਸਕੇ ਤੇ ਭਾਰਤ ਦੁਨੀਆਂ ਦਾ ਨੰਬਰ ਇੱਕ ਦੇਸ਼ ਬਣ ਸਕੇ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਸਾਡੇ ਧਾਰਮਿਕ ਸਮਾਗਮ ਸਾਨੂੰ ਦੇਸ਼ ਪ੍ਰਤੀ , ਸਮਾਜ ਪ੍ਰਤੀ ਤੇ ਆਪਣੇ ਸੂਬੇ ਪ੍ਰਤੀ ਜ਼ਿੰਮੇਵਾਰ ਬਣਾਉਂਦੇ ਹਨ । ਲੁਧਿਆਣਾ ਪੱਛਮੀ ਹਲਕੇ ਦੇ ਵੱਖ ਵੱਖ ਮੰਦਿਰਾਂ ਜਿਹਨਾਂ ਵਿੱਚ ਵਿਸ਼ੇਸ਼ ਤੌਰ ਸ੍ਰੀ ਦੁਰਗਾ ਮਾਤਾ ਮੰਦਿਰ ਬੀ ਆਰ ਐਸ ਨਗਰ , ਸ੍ਰੀ ਦੁਰਗਾ ਮਾਤਾ ਮੰਦਿਰ ਸਰਾਭਾ ਨਗਰ , ਘੁਮਾਰ ਮੰਡੀ , ਅਗਰਨਗਰ , ਜਵਾਹਰ ਨਗਰ , ਹੈਬੋਵਾਲ , ਕਿਚਲੂ ਨਗਰ , ਮਹਾਰਾਜ ਨਗਰ ਅਤੇ ਹੋਰ ਧਾਰਮਿਕ ਸੰਸਥਾਵਾਂ ਤੇ ਮੰਦਿਰ ਕਮੇਟੀਆਂ ਵਲੋਂ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਅਗਰ ਨਗਰ ਮੰਡਲ ਪ੍ਰਧਾਨ ਬੀ ਜੇ ਪੀ ਸ੍ਰੀ ਸੰਜੀਵ ਸ਼ੇਰੂ ਸੱਚਦੇਵਾ , ਸ੍ਰੀ ਨੀਰਜ ਜੈਨ , ਦਾਨਿਸ਼ ਅਗਰਵਾਲ , ਘੁਮਾਰ ਮੰਡੀ ਦੇ ਮੰਡਲ ਪ੍ਰਧਾਨ ਸ੍ਰੀ ਸੰਦੀਪ ਵੱਧਵਾ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਵੀ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ ।

COMMENTS

WORDPRESS: 0
DISQUS: 0