HomeHeathFitness

ਦਿਵਿਆਂਗ ਲੋਕਾਂ ਨੂੰ ਕਾਂਗਰਸ ਸਰਕਾਰ ਵਲੋਂ ਨਹੀਂ ਮਿਲ ਰਹੀ ਕੋਈ ਸਹੂਲਤ

ਦਿਵਿਆਂਗ ਲੋਕਾਂ ਨੂੰ ਕਾਂਗਰਸ ਸਰਕਾਰ ਵਲੋਂ ਨਹੀਂ ਮਿਲ ਰਹੀ ਕੋਈ ਸਹੂਲਤ

ਦਿਵਿਆਂਗ ਲੋਕਾਂ ਨੂੰ ਕਾਂਗਰਸ ਸਰਕਾਰ ਵਲੋਂ ਨਹੀਂ ਮਿਲ ਰਹੀ ਕੋਈ ਸਹੂਲਤ, ਕਾਂਗਰਸ ਸਰਕਾਰ ਹਰ ਪਹਿਲੂ ਤੇ ਅਸਫਲ :  ਐਡਵੋਕੇਟ ਬਿਕਰਮ ਸਿੰਘ ਸਿੱਧੂ ਲੁਧਿਆਣਾ : (ਪੀ9 ਬਯੂਰੋ) : 

हैबोवाल मेन रोड में कार धंसने का मामला :
चूहड़पुर संत विहार में सीवरेज का पानी पीने वाले पानी में मिक्स होने पर हंगामा : संजीव अरोड़ा
मानवता के संदेश और ज्ञान को घर-घर तक पहुंचाने की जरूरत : एडवोकेट बिक्रम सिंह सिद्धू

ਦਿਵਿਆਂਗ ਲੋਕਾਂ ਨੂੰ ਕਾਂਗਰਸ ਸਰਕਾਰ ਵਲੋਂ ਨਹੀਂ ਮਿਲ ਰਹੀ ਕੋਈ ਸਹੂਲਤ, ਕਾਂਗਰਸ ਸਰਕਾਰ ਹਰ ਪਹਿਲੂ ਤੇ ਅਸਫਲ :  ਐਡਵੋਕੇਟ ਬਿਕਰਮ ਸਿੰਘ ਸਿੱਧੂ

ਲੁਧਿਆਣਾ : (ਪੀ9 ਬਯੂਰੋ) : 

ਐਡਵੋਕੇਟ ਬਿਕਰਮ ਸਿੰਘ ਸਿੱਧੂ ਜਵਾਹਰ ਨਗਰ ਦੇ ਰਹਿਣ ਵਾਲੇ ਦਿਵਿਆਂਗ ਦਵਿੰਦਰ ਤੇ ਅਮਨਪ੍ਰੀਤ ਪਤੀ ਪਤਨੀ ਦੀ ਮਾਸਕ ਸਹਾਇਤਾ ਕਰਦੇ ਹੋਏ 

ਪੂਰੇ ਪੰਜ ਸਾਲਾਂ ਵਿੱਚ ਕਾਂਗਰਸ ਸਰਕਾਰ ਨੇ ਆਮ ਲੋਕਾਂ ਨੂੰ ਕੁੱਟਣ ਤੇ ਸਰਕਾਰੀ ਜਾਇਦਾਦਾਂ ਨੂੰ ਲੁੱਟਣ ਤੋਂ ਇਲਾਵਾ ਸਮਾਜ ਵਿੱਚ ਰਹਿੰਦੇ ਦੱਬੇ ਕੁਚਲੇ ਤੇ ਲੋੜਵੰਦ ਲੋਕਾਂ ਦੀ ਮੱਦਦ ਲਈ ਕੁਝ ਨਹੀਂ ਕੀਤਾ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਨੇ ਜਵਾਹਰ ਨਗਰ ਵਿਖੇ ਇੱਕ ਗਰੀਬ ਦਿਵਿਆਂਗ ਜੋੜੇ ਦੀ ਮਾਸਕ ਸਹਾਇਤਾ ਕਰਨ ਉਪਰੰਤ ਕੀਤਾ । ਇਸ ਮੌਕੇ ਐਡਵੋਕੇਟ ਸਿੱਧੂ ਨੇ ਦੱਸਿਆ ਕਿ ਜਵਾਹਰ ਨਗਰ ਦੇ ਰਹਿਣ ਵਾਲੇ ਦਵਿੰਦਰ ਤੇ ਅਮਨਪ੍ਰੀਤ ਪਤੀ ਪਤਨੀ ਹਨ ਅਤੇ ਦੋਵੇਂ  ਦਿਵਿਆਂਗ ਹਨ ਅਤੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਨਿਰਬਾਹ ਕਰਨ ਵਿੱਚ ਅਸਮਰਥ ਹਨ ਜਦਕਿ ਅਮਨਪ੍ਰੀਤ ਪੜ੍ਹੀ ਲਿਖੀ ਔਰਤ ਹੈ ਪਰ ਸਰਕਾਰ ਅਮਨਪ੍ਰੀਤ ਦੀ ਯੋਗਤਾ ਅਨੁਸਾਰ ਵੀ ਕੋਈ ਰੋਜ਼ਗਾਰ ਸਹਾਇਤਾ ਨਹੀਂ ਦੇ ਸਕੀ। 

ਐਡਵੋਕਟੇ ਬਿਕਰਮ ਸਿੰਘ ਸਿੱਧੂ ਨੇ ਗੰਭੀਰ ਆਰੋਪ ਲਗਾਂਦੀਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕੇਵਲ ਆਪਸੀ ਕੁਰਸੀ ਦੀ ਲੜਾਈ ਤੇ ਭ੍ਰਿਸ਼ਟਾਚਾਰ ਨੂੰ ਹੀ ਬੜਾਵਾ ਦੇਣ ਵਿੱਚ ਰੁੱਝੀ ਰਹੀ ਅਤੇ ਆਮ ਜਨਤਾ ਦੀ ਕੋਈ ਸਾਰ ਨਹੀਂ ਲਈ । ਇਸ ਮੌਕੇ ਇਲਾਕੇ ਦੇ ਮੋਹਤਬਰ ਸੱਜਣ ਰੁਪਿੰਦਰ ਸਿੰਘ ਗਰੇਵਾਲ ਤੇ ਹੋਰ ਸਾਥੀਆਂ ਦੀ ਹਾਜ਼ਰੀ ਵਿੱਚ ਆਪਣੀ ਸਮਰਥਾ ਨਾਲ ਇਸ ਪਰਿਵਾਰ ਦੀ ਮਾਸਕ ਮੱਦਦ ਕੀਤੀ ਅਤੇ ਇਹ ਵੀ ਕਿਹਾ ਜਦੋਂ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਉਦੋਂ ਅਜਿਹੇ ਲੋੜਵੰਦ ਤੇ ਦਿਵਿਆਂਗ ਪਰਿਵਾਰਾਂ ਦੀ ਪਹਿਲ ਆਧਾਰ ਤੇ  ਮੱਦਦ ਤੇ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਅਜਿਹੇ ਪਰਿਵਾਰ ਆਪਣੀ ਜ਼ਿੰਦਗੀ ਸੁਚੱਜੇ ਢੰਗ ਨਾਲ ਬਸਰ ਕਰ ਸਕਣ ।

COMMENTS

WORDPRESS: 0
DISQUS: 1