Homeपंजाब

ਕੈਪਟਨ ਸਾਬ੍ਹ ਵੱਡੇ ਲੀਡਰਾਂ ਨਾਲ ਲੰਚ-ਡੀਨਰ ਤਾਂ ਠੀਕ ਹੈ ਪਰ ਆਮ ਵਰਕਰਾਂ ਦੀ ਸਾਰ ਵੀ ਲਵੋ : ਕੁਲਵੰਤ ਸਿੱਧੂ

ਕੈਪਟਨ ਸਾਬ੍ਹ ਵੱਡੇ ਲੀਡਰਾਂ ਨਾਲ ਲੰਚ-ਡੀਨਰ ਤਾਂ ਠੀਕ ਹੈ ਪਰ ਆਮ ਵਰਕਰਾਂ ਦੀ ਸਾਰ ਵੀ ਲਵੋ : ਕੁਲਵੰਤ ਸਿੱਧੂ

ਕੈਪਟਨ ਸਾਬ੍ਹ ਵੱਡੇ ਲੀਡਰਾਂ ਨਾਲ ਲੰਚ-ਡੀਨਰ ਤਾਂ ਠੀਕ ਹੈ ਪਰ ਆਮ ਵਰਕਰਾਂ ਦੀ ਸਾਰ ਵੀ ਲਵੋ : ਕੁਲਵੰਤ ਸਿੱਧੂ ਲੁਧਿਆਣਾ : (p9 news) :  ਬੀਤੇ ਦਿਨੀ ਮੁੱਖ ਮੰਤਰੀ ਕੈਪਟਨ

पंजाब में रोजाना हो रहे खाद्यान्न घोटालों को देखते हुए खाद्य आपूर्ति मंत्री को उनके पद से हटाया जाए..एडवोकेट बिक्रम सिंह सिद्धू
भगवान बाल्मीकि सेवक संघ करेगा एडवोकेट बिक्रम सिंह सिद्धू को सन्मानित : रवि बाली
सिद्धू ने लुधियाना में वर्करों के साथ की बैठक :

ਕੈਪਟਨ ਸਾਬ੍ਹ ਵੱਡੇ ਲੀਡਰਾਂ ਨਾਲ ਲੰਚ-ਡੀਨਰ ਤਾਂ ਠੀਕ ਹੈ ਪਰ ਆਮ ਵਰਕਰਾਂ ਦੀ ਸਾਰ ਵੀ ਲਵੋ : ਕੁਲਵੰਤ ਸਿੱਧੂ

ਲੁਧਿਆਣਾ : (p9 news) : 

ਬੀਤੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਂਸਦਾਂ, ਮੰਤਰੀਆਂ, ਵਿਧਾਇਕਾਂ ਅਤੇ ਹੋਰ ਸੀਨੀਅਰ ਆਗੂਆਂ ਨੂੰ ਲੰਚ ਰਾਹੀਂ ਸਮੱਸਿਆਵਾਂ ਸੁਣਨ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਉਹ ਸ਼ਲਾਘਾਯੋਗ ਹੈ ਪਰ ਪਾਰਟੀ ਅਤੇ ਸਰਕਾਰ ਦੀ ਅਸਲ ਕਾਰਗੁਜਾਰੀ ਪਾਰਟੀ ਵਰਕਰ ਜਾਣਦਾ ਹੈ, ਜਿਹਨਾ ਦੀ ਅੱਜ ਤੱਕ ਕਿਸੇ ਨੇ ਸਾਰ ਨਹੀਂ ਲਈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਆਤਮ ਨਗਰ ਕਾਂਗਰਸ ਇੰਚਾਰਜ ਅਤੇ ਸਕੱਤਰ ਪੰਜਾਬ ਕਾਂਗਰਸ ਕੁਲਵੰਤ ਸਿੰਘ ਸਿੱਧੂ ਨੇ ਵਰਕਰ ਮੀਟਿੰਗ ਸੰਬੋਧਨ ਮੌਕੇ ਕੀਤਾ, ਇਸ ਮੌਕੇ ਉਹਨਾ ਨਾਲ ਖਾਮਿਦ ਅਲੀ, ਮੁਕੇਸ਼ ਅਗਰਵਾਲ, ਰਾਜੇਸ਼ ਉਪੱਲ, ਬੰਟੀ ਬਾਜਵਾ, ਕਸ਼ਮੀਰੲ ਸਿੰਘ, ਮੰਨੀ, ਇੰਤਾਜ ਅਲੀ, ਸ਼ਮਸ਼ੇਰ ਗਰੇਵਾਲ, ਭਲਵਾਨ ਦੁੱਗਰੀ ਆਦਿ ਹਾਜਰ ਸਨ। ਉਹਨਾ ਕਿਹਾ ਕਿ ਪਾਰਟੀ ਦਾ ਅਸਲ ਦਰਦ ਬਲਾਕ, ਵਾਰਡ ਅਤੇ ਬੂਥ ਪੱਧਰ ‘ਤੇ ਕੰਮ ਕਰਨ ਵਾਲਾ ਸਮਝਦਾ ਹੈ ਜੋ ਗਲੀ-ਗਲੀ ਪਾਰਟੀ ਦੀਆਂ ਨੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦਾ ਹੈ ਤੇ ਲੋਕਾਂ ਨੂੰ ਪਾਰਟੀ ਨਾਲ ਜੋੜਦਾ ਹੈ ਪਰ ਇਹ ਵਰਕਰ ਹਤਾਸ਼ ਹੋ ਕੇ ਘਰ ਬੈਠਣ ਨੂੰ ਮਜਬੂਰ ਹੈ, ਇਸ ਲਈ ਮੁੱਖ ਮੰਤਰੀ ਕੈਪਟਨ ਵੱਡੇ ਲੀਡਰਾਂ ਨਾਲ ਰੋਟੀਆਂ ਛੱਡ ਆਮ ਵਰਕਰਾਂ ਦੀ ਸਾਰ ਵੀ ਲੈਣ, ਜਿਹਨਾ ਨੇ 10 ਸਾਲ ਅਕਾਲੀ ਸਰਕਾਰ ਦਾ ਤਸ਼ੱਦਦ ਸਹਿ ਕੇ ਸੂਬੇ ‘ਚ ਮੁੜ ਕਾਂਗਰਸ ਦੀ ਸਰਕਾਰ ਬਣਾਈ ਸੀ, ਪਰ ਉਹਨਾਂ ਨੂੰ ਸਰਕਾਰ ਦਾ ਅਨੰਦ ਛੱਡੋ ਕਿਸੇ ਨੇ ਪੁੱਛ-ਗਿੱਛ ਨਹੀਂ ਕੀਤੀ। ਕਾਂਗਰਸੀ ਆਗੂ ਨੇ ਕਿਹਾ ਕਿ ਮੈਂ ਆਪਣੇ ਲਈ ਕੁੱਝ ਨਹੀਂ ਮੰਗ ਰਿਹਾ ਸਗੋਂ ਵਰਕਰਾਂ ਦੀ ਨਿਰਾਸ਼ਾ ਦੇਖ ਦੁੱਖ ਲੱਗਦਾ ਹੈ ਕਿ ਪਾਰਟੀ ਰੀਡ ਦੀ ਹੱਡੀ ਨੂੰ ਅੱਜ ਕੋਈ ਪੁੱਛ ਨਹੀਂ ਰਿਹਾ ਸਗੋਂ ਉਹਨਾ ਨੂੰ ਅੱਖੋਂ ਪਰੋਖੇ ਕਰਕੇ ਨਿਰਾਸ਼ਾ ਦੇ ਹਨੇਰੇ ‘ਚ ਧੱਕਿਆ ਜਾ ਰਿਹਾ ਹੈ, 2022 ‘ਚ ਜਿਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।

COMMENTS

WORDPRESS: 0
DISQUS: 0