ਪੰਜਾਬ ਵਿੱਚ ਹੋ ਰਹੇ ਨਿੱਤ ਦਿਨ ਆਨਾਜ ਘੁਟਾਲਿਆਂ ਦੇ ਮੱਦੇਨਜ਼ਰ ਫੂਡ ਸਪਲਾਈ ਮੰਤਰੀ ਨੂੰ ਪਦ ਤੋਂ ਹਟਾਇਆ ਜਾਏ : ਐਡਵੋਕੇਟ ਬਿਕਰਮ ਸਿੰਘ ਸਿੱਧੂ ਲੁਧਿਆਣਾ : 2 ਅਕਤੂਬਰ : (ਪੀ9 ਬਯੂ
ਪੰਜਾਬ ਵਿੱਚ ਹੋ ਰਹੇ ਨਿੱਤ ਦਿਨ ਆਨਾਜ ਘੁਟਾਲਿਆਂ ਦੇ ਮੱਦੇਨਜ਼ਰ ਫੂਡ ਸਪਲਾਈ ਮੰਤਰੀ ਨੂੰ ਪਦ ਤੋਂ ਹਟਾਇਆ ਜਾਏ : ਐਡਵੋਕੇਟ ਬਿਕਰਮ ਸਿੰਘ ਸਿੱਧੂ
ਲੁਧਿਆਣਾ : 2 ਅਕਤੂਬਰ : (ਪੀ9 ਬਯੂਰੋ) :

ਪੰਜਾਬ ਦੇ ਖੁਰਾਕ ਤੇ ਸਿਵਿਲ ਸਪਲਾਈ ਮਹਿਕਮੇ ਵਲੋਂ ਘੁਟਾਲੇ ਤੇ ਘੁਟਾਲਾ ਕਰਨ ਦੇ ਇਨਾਮ ਵਜੋਂ ਕਾਂਗਰਸ ਪਾਰਟੀ ਨੇ ਦੁਬਾਰਾ ਫੂਡ ਤੇ ਸਿਵਿਲ ਸਪਲਾਈ ਮੰਤਰੀ ਮਾਨਯੋਗ ਭਾਰਤ ਭੂਸ਼ਣ ਆਸ਼ੂ ਨੂੰ ਮੰਤਰੀ ਪਦ ਦੇ ਕੇ ਨਿਵਾਜਿਆ ਹੈ ਅਤੇ ਹੁਣ ਬੀਤੇ ਕੱਲ੍ਹ ਤੋਂ ਸ਼ੋਸ਼ਲ ਮੀਡੀਆ ਤੇ ਇੱਕ ਵਾਇਰਲ ਵੀਡੀਉ ਵਿੱਚ ਗਲੀ ਸੜੀ ਕਣਕ ਗੁਦਾਮਾਂ ਵਿੱਚ ਮਿਕਸ ਕਰਕੇ ਪੰਜਾਬ ਦੀ ਜਨਤਾ ਦੀ ਸਿਹਤ ਨਾਲ ਸਿੱਧਾ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਗਲੀ ਸੜੀ ਕਣਕ ਦੀ ਥਾਂ ਸਾਫ ਸੁਥਰੀ ਖਾਣਯੋਗ ਕਣਕ ਬਾਹਰ ਵੇਚ ਕੇ ਅਰਬਾਂ ਰੁਪਏ ਦੇ ਘੁਟਾਲੇ ਨੂੰ ਅੰਜ਼ਾਮ ਦੇ ਕੇ ਇੱਕ ਨਵੀਂ ਘੁਟਾਲਾ ਕੀਤਾ ਜਾ ਰਿਹਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਨੇ ਚੋਣਵੇਂ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਭ੍ਰਿਸ਼ਟ ਮੈਰਿਟ ਵਿੱਚ ਉੱਚਾ ਅਹੁਦਾ ਪ੍ਰਾਪਤ ਕਰਨ ਵਾਲੇ ਲੁਧਿਆਣਾ ਤੋਂ ਮੰਤਰੀ ਮਾਨਯੋਗ ਭਾਰਤ ਭੂਸ਼ਣ ਆਸ਼ੂ ਦੀ ਅਗਵਾਈ ਹੇਠ ਖੁਰਾਕ ਤੇ ਸਿਵਿਲ ਸਪਲਾਈ ਮਹਿਕਮੇ ਵਲੋਂ ਦਿਨ ਰਾਤ ਘੁਟਾਲਿਆਂ ਵਿੱਚ ਤਰੱਕੀ ਕੀਤੀ ਹੈ ਅਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਜਿਹਨਾਂ ਵਿੱਚ ਮੋਗਾ , ਬਾਘਾਪੁਰਾਣਾ, ਮੋਹਾਲੀ , ਅੰਮ੍ਰਿਤਸਰ, ਲੁਧਿਆਣਾ ਤੇ ਜੰਡਿਆਲਾ ਗੁਰੂ ਮੁੱਖ ਹਨ ਜਿਥੇ ਕਰੋੜਾਂ ਰੁਪਏ ਦਾ ਅਨਾਜ ਖੁਰਦ ਬੁਰਦ ਕਰ ਦਿੱਤਾ ਗਿਆ ਅਤੇ ਘੁਟਾਲੇ ਕਰਨ ਵਾਲੇ ਕਰਮਚਾਰੀਆਂ ਦੀ ਸਿਆਸੀ ਪੁਸ਼ਤਪਨਾਹੀ ਕਰਦਿਆਂ ਉਹਨਾਂ ਨੂੰ ਵਿਦੇਸ਼ ਤੱਕ ਭੇਜ ਦਿੱਤਾ ਗਿਆ ਜਿਸ ਲਈ ਸਿੱਧੇ ਤੌਰ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਸ਼ਮੂਲੀਅਤ ਸ਼ਰੇਆਮ ਨਜ਼ਰ ਆ ਰਹੀ ਹੈ । ਐਡਵੋਕੇਟ ਸਿੱਧੂ ਨੇ ਕਿਹਾ ਕਿ ਵਾਇਰਲ ਵੀਡੀਉ ਵਿੱਚ ਗਜ਼ਟਡ ਰੈਂਕ ਦਾ ਅਧਕਾਰੀ ਅਸਿਸਟੈਂਟ ਫੂਡ ਐਂਡ ਸਪਲਾਈ ਅਫਸਰ ਵਲੋਂ ਇਸ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਅਤੇ ਨਾਲ ਹੀ ਸੰਬੰਧਤ ਅਫਸਰ ਨੇ ਉੱਚ ਸਿਆਸੀ ਪਹੁੰਚ ਵਾਲੇ ਆਗੂਆਂ ਤੋਂ ਆਪਣੀ ਜਾਨ ਨੂੰ ਖਤਰਾ ਵੀ ਦੱਸਿਆ ਹੈ ਜਿਸ ਤੋਂ ਇਹ ਭਲੀਭਾਂਤ ਸਪੱਸ਼ਟ ਹੋ ਰਿਹਾ ਹੈ ਕਿ ਖੁਰਾਕ ਘੁਟਾਲੇ ਵਿੱਚ ਸੰਤਰੀ ਤੋਂ ਲੈ ਕੇ ਮੰਤਰੀ ਤੱਕ ਸ਼ਾਮਲ ਹਨ ਅਤੇ ਇਹ ਵੀ ਇੱਕ ਸ਼ਰਮਨਾਕ ਤੇ ਨਿੰਦਣਯੋਗ ਗੱਲ ਹੈ ਕਿ ਪੰਜਾਬ ਦੀ ਸਰਕਾਰ ਦੇ ਕਿਸੇ ਉੱਚ ਅਫਸਰ ਅਥਵਾ ਉੱਚ ਸਿਆਸੀ ਆਗੂ ਜਾਂ ਮੁੱਖ ਮੰਤਰੀ ਦਫਤਰ ਵਲੋਂ ਵੀ ਇਸ ਘੁਟਾਲੇ ਤੇ ਕੋਈ ਪ੍ਰਤੀਕਰਮ ਨਹੀਂ ਆਇਆ ਤੇ ਪੰਜਾਬ ਦੀ ਜਨਤਾ ਨੂੰ ਜਵਾਬ ਦੇਣ ਤੋੰ ਪਾਸਾ ਵੱਟਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿਛਲੇ ਸਾਢੇ ਚਾਰ ਸਾਲ ਵਿੱਚ ਬਾਹਰਲੇ ਸੂਬਿਆਂ ਤੋਂ ਸਸਤੇ ਭਾਅ ਕਣਕ ਤੇ ਝੋਨਾ ਖਰੀਦ ਕੇ ਪੰਜਾਬ ਵਿੱਚ ਐਮ ਐਸ ਪੀ ਤੇ ਵੇਚਿਆ ਗਿਆ ਜੋ ਕਈ ਸੌ ਕਰੋੜ ਰੁਪਏ ਦਾ ਘੁਟਾਲਾ ਸਿੱਧਾ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਅਤੇ ਉਸ ਘੁਟਾਲੇ ਵਿੱਚ ਵੀ ਸਿੱਧੇ ਅਸਿੱਧੇ ਤੌਰ ਸ਼ਮੂਲੀਅਤ ਦੀ ਮਾਨਯੋਗ ਫੂਡ ਸਪਲਾਈ ਮੰਤਰੀ ਦੀ ਕਥਿਤ ਤੌਰ ਤੇ ਚਰਚਾ ਰਹੀ ।

COMMENTS