HomeHeath

ਸ਼ਹੀਦੇ ਆਜਮ ਭਗਤ ਸਿੰਘ ਜੀ ਦਾ ਜਨਮ ਦਿਨ ਲਾਇਨਜ਼ ਕਲੱਬ ਇੰਟਰਨੈਸ਼ਨਲ ਰਿਹਾਣਾ ਜਟਾਂ ਵੱਲੋ ਅੰਤਰ-ਰਾਸ਼ਟਰੀ ਪੱਧਰ ‘ਤੇ ਮਨਾਇਆ ਗਿਆ

ਸ਼ਹੀਦੇ ਆਜਮ ਭਗਤ ਸਿੰਘ ਜੀ ਦਾ ਜਨਮ ਦਿਨ ਲਾਇਨਜ਼ ਕਲੱਬ ਇੰਟਰਨੈਸ਼ਨਲ ਰਿਹਾਣਾ ਜਟਾਂ ਵੱਲੋ ਅੰਤਰ-ਰਾਸ਼ਟਰੀ ਪੱਧਰ ‘ਤੇ ਮਨਾਇਆ ਗਿਆ

ਸ਼ਹੀਦੇ ਆਜਮ ਭਗਤ ਸਿੰਘ ਜੀ ਦਾ ਜਨਮ ਦਿਨ ਲਾਇਨਜ਼ ਕਲੱਬ ਇੰਟਰਨੈਸ਼ਨਲ ਰਿਹਾਣਾ ਜਟਾਂ ਵੱਲੋ ਅੰਤਰ-ਰਾਸ਼ਟਰੀ ਪੱਧਰ 'ਤੇ ਮਨਾਇਆ ਗਿਆ  ਹੋਸ਼ਿਆਰਪੁਰ : 28 ਸਿਤੰਬਰ : (ਪੀ9 ਬਯੂਰੋ) : 

मुख्यमंत्री जल्द करेंगे कर्मचारियों को पक्का करने का एलान : रंधावा
आम आदमी की आवाज और प्रेस की स्वतंत्रता को किसी कीमत पर नहीं दबने दिया जायेगा : एडवोकेट बिक्रम सिंह सिद्धू
विधायकों और राजनेताओं ने क्षेत्र के लोगों को भाषण के अलावा कुछ नहीं दिया : कुलवंत सिद्धू

ਸ਼ਹੀਦੇ ਆਜਮ ਭਗਤ ਸਿੰਘ ਜੀ ਦਾ ਜਨਮ ਦਿਨ ਲਾਇਨਜ਼ ਕਲੱਬ ਇੰਟਰਨੈਸ਼ਨਲ ਰਿਹਾਣਾ ਜਟਾਂ ਵੱਲੋ ਅੰਤਰ-ਰਾਸ਼ਟਰੀ ਪੱਧਰ ‘ਤੇ ਮਨਾਇਆ ਗਿਆ 

ਹੋਸ਼ਿਆਰਪੁਰ : 28 ਸਿਤੰਬਰ : (ਪੀ9 ਬਯੂਰੋ) : 

ਲਾਇਨਜ ਕਲੱਬ ਇੰਟਰਨੈਸ਼ਨਲ 321 ਡੀ ਰਿਹਾਣਾ ਜਟਾਂ ਕੋਹਿਨੂਰ   ਵੱਲੋ ਸ਼ਹੀਦੇ ਆਜਮ ਭਗਤ ਸਿੰਘ ਜੀ ਦਾ ਜਨਮ ਦਿਨ ਬਹੁਤ ਉਤਸ਼ਾਹਿਤ ਢੰਗ ਨਾਲ ਮਨਾਇਆ ਗਿਆ। ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਲਾਇਨਜ ਕਲੱਬ ਇੰਟਰਨੈਸ਼ਨਲ ਦੇ ਸਾਬਕਾ ਚੀਫ ਐਡਮਨਿਸਟ੍ਰੇਸ਼ਨ ਕੈਬਨਿਟ ਸਕੱਤਰ (ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ) ਲਾਇਨ ਡਾ. ਮੁਖ਼ਤਿਆਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਬਰੈਂਪਟਨ ਵਿਖੇ ਰਿਮੈਂਬੇਰਿੰਸ ਪਾਰਕ ਵਿਖੇ ਸ਼ਹੀਦੇ ਆਜਮ ਭਗਤ ਸਿੰਘ ਜੀ ਵੱਲੋ ਭਾਰਤ ਨੂੰ ਅਜਾਦ ਕਰਵਾਉਣ ਵਾਸਤੇ ਫਾਂਸੀ ਦਾ ਰਸਾ ਚੁੰਮਕੇ ਸਾਥੀਆ ਸਮੇਤ ਪਾਏ ਯੋਗਦਾਨ ਵਾਸਤੇ ਪੁਰਜ਼ੋਰ ਪ੍ਰਸੰਸਾ ਕੀਤੀ ਗਈ, ਉਹਨਾ ਦੀ ਤਸਵੀਰ ਹਥਾ ਵਿੱਚ ਫੜਕੇ,  ਸਚੀਆਂ ਸੁਚੀਆ ਕਦਰਾਂ ਕੀਮਤਾ ਨੂੰ ਜਿੰਦਾ ਰੱਖਣ ਦਾ ਪ੍ਰਣ ਲਿਆ ਗਿਆ। ਇਸ ਮੌਕੇ ਲਾਇਨ ਟੀ ਐਸ ਬੇਦੀ ਫਿਰੋਜ਼ਪੁਰ, ਬਲਜੀਤ ਸਿੰਘ ਗਰੇਵਾਲ ਲੁਧਿਆਣਾ, ਡੀ ਡੀ ਵਰਮਾ (ਹਰਿਆਣਾ), ਗੁਰਦੇਵ ਸਿੰਘ ਬਾਸੀ ਅਜੀਤਵਾਲ ਮੋਗਾ ,ਰਵੀ (ਕਰਨਾਟਕ), ਮਾਸਟਰ ਗੁਰਮੀਤ ਸਿੰਘ ਆਲਮਗੀਰ ਜਲੰਧਰ, ਦਿਨੇਸ਼ ਕੁਠਾਰੀ (ਗੁਜਰਾਤ), ਸਤੀਸ਼ ਗੁਪਤਾ (ਜੰਮੂ-ਕਸ਼ਮੀਰ), ਮੋਹਨ ਸਿੰਘ ਨਿਜ਼ਾਮੂਦੀਨ ਪੁਰ ਜਲੰਧਰ, ਹਰਦੇਵ ਸਿੰਘ ਮੁਕਤਸਰ ਸਾਹਿਬ, ਸੁਰਜੀਤ ਸਿੰਘ ਖਟਕੜ ਪਟਿਆਲਾ ਨੇ ਵਿਸੇਸ਼ ਸ਼ਿਰਕਤ ਕੀਤੀ। ਲਾਇਨ ਧਾਲੀਵਾਲ ਵੱਲੋ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਦੇਸ਼ ਦੇ ਕਿਸਾਨਾ, ਮਜਦੂਰਾ, ਮੁਲਾਜ਼ਮਾ, ਦੁਕਾਨਦਾਰਾ ਨੂੰ ਰਾਹਤ ਪ੍ਰਦਾਨ ਕਰਨ ਲਈ ਸੁਹਿਰਦ ਕਦਮ ਚੁੱਕੇ ਜਾਣ ਤਾਂ ਜੋ ਅਸੀਂ ਸ਼ਹੀਦਾ ਦੇ ਸੁਪਨਿਆ ਦਾ ਦੇਸ਼ ਸਿਰਜ ਸਕੀਏ।  ਲਾਇਨਜ ਕਲੱਬ ਇੰਟਰਨੈਸ਼ਨਲ ਰਿਹਾਣਾ ਜਟਾਂ ਕੋਹਿਨੂਰ ਦੇ ਪ੍ਰਧਾਨ ਪ੍ਰੋਫੈਸਰ ਅਮਰਿੰਦਰ ਸਿੰਘ ਧਾਲੀਵਾਲ, ਸਕੱਤਰ ਡਾਕਟਰ ਤੇਜਬੀਰ ਸਿੰਘ ਧਾਲੀਵਾਲ ਅਸਲਾਮਾਬਾਦ ਹੁਸ਼ਿਆਰਪੁਰ, ਕਲੱਬ ਪਬਲਿਕ ਰਿਲੇਸ਼ਨ ਅਫਸਰ ਕੁਲਦੀਪ ਸਿੰਘ ਭੁੱਲਰ ਜੰਡਿਆਲਾ ਗੁਰੂ ਵੱਲੋ ਵੀ ਦੇਸ਼ ਵਾਸੀਆ ਨੂੰ ਸ਼ਹੀਦੇ ਆਜਮ ਭਗਤ ਸਿੰਘ ਜੀ ਦੇ ਜਨਮ ਦਿਵਸ ਤੇ ਮੁਬਾਰਕਵਾਦ ਦਿੱਤੀ ਹੈ ।

COMMENTS

WORDPRESS: 0
DISQUS: 0