HomeHeath

ਮੌਜੂਦਾ ਵਿਧਾਇਕ ਨੇ ਹਲਕਾ ਆਤਮ ਨਗਰ ਨੂੰ ਵਿਕਾਸ ਦਾ ਹਾਣੀ ਨਹੀਂ ਬਣਨ ਦਿੱਤਾ : ਕੁਲਵੰਤ ਸਿੱਧੂ

ਮੌਜੂਦਾ ਵਿਧਾਇਕ ਨੇ ਹਲਕਾ ਆਤਮ ਨਗਰ ਨੂੰ ਵਿਕਾਸ ਦਾ ਹਾਣੀ ਨਹੀਂ ਬਣਨ ਦਿੱਤਾ : ਕੁਲਵੰਤ ਸਿੱਧੂ

ਮੌਜੂਦਾ ਵਿਧਾਇਕ ਨੇ ਹਲਕਾ ਆਤਮ ਨਗਰ ਨੂੰ ਵਿਕਾਸ ਦਾ ਹਾਣੀ ਨਹੀਂ ਬਣਨ ਦਿੱਤਾ : ਕੁਲਵੰਤ ਸਿੱਧੂ  ਕੁਲਵੰਤ ਸਿੱਧੂ ਨੇ ਹਲਕਾ ਆਤਮ ਨਗਰ ‘ਚ ਰਾਜਨੀਤਿਕ ਗਤੀਵਿਧੀਆਂ ਕੀਤੀਆਂ ਤੇਜ ਲੁ

संक्रमितों और जरूरतमंदों के घरों तक 350 मुलाजिम पहुंचा रहे खाना
ਟੀਮ ਇੰਡੀਆ ਟੀ ਟਵੈਂਟੀ ਮੈਚ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕਰੇਗੀ : ਐਡਵੋਕੇਟ ਬਿਕਰਮ ਸਿੰਘ ਸਿੱਧੂ
सिद्धू ने लुधियाना में वर्करों के साथ की बैठक :

ਮੌਜੂਦਾ ਵਿਧਾਇਕ ਨੇ ਹਲਕਾ ਆਤਮ ਨਗਰ ਨੂੰ ਵਿਕਾਸ ਦਾ ਹਾਣੀ ਨਹੀਂ ਬਣਨ ਦਿੱਤਾ : ਕੁਲਵੰਤ ਸਿੱਧੂ 

ਕੁਲਵੰਤ ਸਿੱਧੂ ਨੇ ਹਲਕਾ ਆਤਮ ਨਗਰ ‘ਚ ਰਾਜਨੀਤਿਕ ਗਤੀਵਿਧੀਆਂ ਕੀਤੀਆਂ ਤੇਜ

ਲੁਧਿਆਣਾ, 13 ਜੁਲਾਈ (ਪੀ9 ਬਯੂਰੋ) : 

ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਜਦੀਕ ਆ ਰਹੀਆਂ ਤਾਂ ਸਿਆਸੀ ਆਗੂਆਂ ਨੇ ਰਾਜਨੀਤਿਕ ਗਤੀਵਿਧੀਆਂ ਵਧਾ ਦਿੱਤੀਆਂ ਹਨ, ਇਸੇ ਲੜੀ ਤਹਿਤ ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਅਤੇ ਸਕੱਤਰ ਪੰਜਾਬ ਕਾਂਗਰਸ ਕੁਲਵੰਤ ਸਿੰਘ ਸਿੱਧੂ ਨੇ ਵੀ ਹਲਕੇ ‘ਚ ਰਾਜਨੀਤਿਕ ਸਰਗਰਮੀਆਂ ਵਧਾ ਦਿੱਤੀਆਂ ਹਨ, ਜਿਸ ਦੇ ਮੱਦੇਨਜਰ ਕੁਲਵੰਤ ਸਿੱਧੂ ਵੱਲੋੰ ਹਲਕਾ ਆਤਮ ਨਗਰ ਦੇ ਵਾਰਡ ਨੰ.45 ਦੇ ਇਲਾਕਾ ਜਵੱਦੀ ਵਿਖੇ ਭਰਵੀਂ ਮੀਟਿੰਗ ਕੀਤੀ ਗਈ, ਇਸ ਮੌਕੇ ਗੁਲਾਬ ਸਿੰਘ ਬਿਰਲਾ, ਸੋਨੂੰ ਕੰਗ, ਵੀਰ ਸ੍ਰੇਸ਼ਟ ਨਰੇਸ਼ ਧੀਂਗਾਨ, ਪ੍ਰਿਥੀ ਸਿੰਘ ਪ੍ਰਧਾਨ ਗੁਰਦੁਆਰਾ, ਸਮਸ਼ੇਰ ਗਰੇਵਾਲ, ਮਨਦੀਪ ਧਾਲੀਵਾਲ, ਲਾਭ ਚੰਡ ਸ਼ਰਮਾ, ਜੋਗਿੰਦਰ ਕੌਰ, ਤਰਸੇਮ ਜਵੱਦੀ, ਜਸਵਿੰਦਰ ਕੌਰ ਪ੍ਰਧਾਨ, ਸੁਸ਼ੀਲ ਪਿਪਲਾਨੀ, ਸੇਠੀ ਪੁਹਾਲ ਆਦਿ ਹਾਜਰ ਸਨ। ਕੁਲਵੰਤ ਸਿੱਧੂ ਨੇ ਕਿਹਾ ਕਿ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਹਲਕਾ ਆਤਮ ਨਗਰ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਕਿਉਂਕਿ ਹਲਕੇ ਤੋਂ ਦੋ ਵਾਰ ਚੁਣ ਕੇ ਵਿਧਾਨ ਸਭਾ ‘ਚ ਭੇਜੇ ਵਿਧਾਇਕ ਨੇ ਆਪਣੀ ਰਾਜਨੀਤੀ ਚਮਕਾਉਣ ਤੋਂ ਇਲਾਵਾ ਹਲਕੇ ਦੇ ਲੋਕਾਂ ਦੀ ਸਾਰ ਨਹੀਂ ਲਈ, ਪਰ ਵਿਧਾਇਕ ਸਾਬ੍ਹ ਨੂੰ ਹੋਣ ਸਮਝਣਾ ਚਾਹੀਦਾ ਹੈ ਕਾਂਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ। ਉਹਨਾ ਕਿਹਾ ਕਿ ਇਥੋਂ ਦੇ ਚੁਣੇ ਗਏ ਵਿਧਾਇਕ ਪਿਛਲੇ ਕਰੀਬ 10 ਸਾਲਾਂ ਤੋਂ ਹਲਕੇ ‘ਚ ਸਿਰਫ ਚਾਰ ਵਾਰ ਦਿਖਾਈ ਦਿੱਤੇ ਹਨ, ਦੋ ਵਾਰ ਵਿਧਾਨ ਸਭਾ ਤੇ ਦੋ ਵਾਰ ਲੋਕ ਸਭਾ ਚੋਣਾਂ ਸਮੇਂ, ਜਦੋਂ ਕਿ ਚੋਣਾਂ ਤੋਂ ਅੱਗੇ-ਪਿੱਛੇ ਵਿਧਾਇਕ ਸਾਬ੍ਹ ਹਲਕੇ ‘ਚੋਂ ਗਾਇਬ ਹੀ ਰਹੇ ਹਨ। ਉਹਨਾ ਕਿਹਾ ਕਿ ਭਾਵੇਂ ਕਿ ਕਾਂਗਰਸ ਸਰਕਾਰ ਦੀ ਵਿਕਾਸ ਪੱਖੀ ਲਹਿਰ ਅੱਜ ਪੂਰੇ ਪੰਜਾਬ ‘ਚ ਚੱਲ ਰਹੀ ਹੈ, ਸਮੁੱਚੇ ਪੰਜਾਬ ਦਾ ਚੰਹੁਪੱਖੀ ਵਿਕਾਸ ਹੋ ਰਿਹਾ ਹੈ ਪਰ ਮੌਜੂਦਾ ਵਿਧਾਇਕ ਨੇ ਹਲਕਾ ਆਤਮ ਨਗਰ ਨੂੰ ਵਿਕਾਸ ਦਾ ਹਾਣੀ ਨਹੀਂ ਬਣਨ ਦਿੱਤਾ, ਹਲਕਾ ਆਤਮ ਨਗਰ ਅੱਜ ਵੀ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੈ, ਪਰ ਵਿਧਾਇਕ ਅੱਜ ਵੀ ਰਾਜਨੀਤੀ ਦੇ ਸਿਖਰਲੇ ਡੰਡੇ ‘ਤੇ ਪੁੱਜਣ ਦੇ ਸੁਪਨੇ ਲੈ ਰਹੇ ਹਨ। ਕੁਲਵੰਤ ਸਿੱਧੂ ਨੇ ਕਿਹਾ ਹਲਕਾ ਵਾਸੀਆਂ ਦੇ ਸਹਿਯੋਗ ਅਤੇ ਆਸ਼ੀਰਵਾਦ ਸਦਕਾ ਆਗਾਮੀ ਵਿਧਾਨ ਸਭਾ ਚੋਣਾਂ ‘ਚ ਹਲਕਾ ਆਤਮ ਨਗਰ ਤੋਂ ਦਾਸ ਚੋਣ ਲੜੇਗਾ ਵੀ ਤੇ ਜਿੱਤੇਗਾ ਵੀ, ਇਸ ਦੇ ਨਾਲ ਹਲਕਾ ਆਤਮ ਨਗਰ ‘ਚ ਡਰਾਮੇਬਾਜੀ ਦੀ ਘਟੀਆ ਸਿਆਸਤ ਬੰਦ ਹੋਵੇਗੀ ਤੇ ਗੱਲ ਸਿਰਫ ਹਲਕਾ ਆਤਮ ਅਤੇ ਹਲਕੇ ਦੇ ਲੋਕਾਂ ਦੀ ਹੀ ਕੀਤੀ ਜਾਵੇਗੀ ਤੇ ਇਸ ਵਾਰ ਹਲਕਾ ਆਤਮ ਨਗਰ ਦੇ ਵਾਸੀ ਇਸ ਵਾਰ ਵਿਕਾਸ ਦੇ ਨਾਮ ਨੂੰ ਵੋਟ ਪਾਉਣਗੇ।

COMMENTS

WORDPRESS: 0
DISQUS: 0