ਮੰਦਿਰ ਦੇ ਨੇੜੇ ਮਾਸ - ਮੀਟ ਦੀ ਦੁਕਾਨ ਬੰਦ ਕਰਵਾਣ ਲਈ ਚੋਂਕੀ ਜਗਤਪੁਰੀ ਦਿਤੀ ਦਰਖ਼ਾਸਤ : ਅਤੁਲ ਕਪੂਰ, ਹਰਸ਼ ਬਾਹਰੀ ਲੁਧਿਆਣਾ : (ਪੀ9 ਬਯੂਰੋ) : ਬ੍ਰਦਰ ਸੇਵਾ ਦਲ ਦੇ ਪ੍ਰ
ਮੰਦਿਰ ਦੇ ਨੇੜੇ ਮਾਸ – ਮੀਟ ਦੀ ਦੁਕਾਨ ਬੰਦ ਕਰਵਾਣ ਲਈ ਚੋਂਕੀ ਜਗਤਪੁਰੀ ਦਿਤੀ ਦਰਖ਼ਾਸਤ : ਅਤੁਲ ਕਪੂਰ, ਹਰਸ਼ ਬਾਹਰੀ
ਲੁਧਿਆਣਾ : (ਪੀ9 ਬਯੂਰੋ) :

ਨਿਊ ਕ੍ਰਿਸ਼ਨਾ ਵੈਲਫੇਅਰ ਸੋਸਾਇਟੀ ਦੇ ਚੈਅਰਮੈਨ ਪੰਡਿਤ ਰਾਕੇਸ਼ ਤਿਵਾੜੀ, ਪ੍ਰਧਾਨ ਸੁਰਿੰਦਰ ਸ਼ਰਮਾ, ਮਹਾਂਮੰਤਰੀ ਜਗਦੀਸ਼ ਕਪੂਰ ਚੋਂਕੀ ਜਗਤ ਪੁਰੀ ਇੰਚਾਰਜ ਇਕ਼ਬਾਲ ਸਿੰਘ ਨੂੰ ਲਿਖਿਤ ਸ਼ਿਕਾਇਤ ਦੇਂਦੇ ਹੋਏ

ਬ੍ਰਦਰ ਸੇਵਾ ਦਲ ਦੇ ਪ੍ਰਧਾਨ ਅਤੁਲ ਕਪੂਰ ਅਤੇ ਨੌਜਵਾਨ ਸੇਵਾ ਸੋਸਾਇਟੀ ਦੇ ਪ੍ਰਧਾਨ ਹਰਸ਼ ਬਾਹਰੀ ਦੀ ਅਗਵਾਈ ਵਿਚ ਨਿਊ ਕ੍ਰਿਸ਼ਨਾ ਵੈਲਫੇਅਰ ਸੋਸਾਇਟੀ ਦੇ ਚੈਅਰਮੈਨ ਪੰਡਿਤ ਰਾਕੇਸ਼ ਤਿਵਾੜੀ, ਪ੍ਰਧਾਨ ਸੁਰਿੰਦਰ ਸ਼ਰਮਾ, ਮਹਾਂਮੰਤਰੀ ਜਗਦੀਸ਼ ਕਪੂਰ ਨੇ ਲਿਖਿਤ ਸ਼ਿਕਾਇਤ ਰਾਹੀਂ ਮੰਗ ਕੀਤੀ ਜਵਾਲਾ ਸਿੰਘ ਚੌਕ ਨੇੜੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਦੇ ਬਿਲਕੁਲ ਨੇੜੇ ਇਕ ਮਾਸ – ਮੀਟ ਦੀ ਦੁਕਾਨ ਖੁਲਣ ਤੇ ਸਨਾਤਨ ਧਰਮ ਦੀ ਰੱਖਿਆ ਖਾਤਿਰ ਇਸ ਨੂੰ ਤੁਰੰਤ ਬੰਦ ਕਰਾਉਣ ਖਾਤਿਰ ਚੋਂਕੀ ਜਗਤ ਪੁਰੀ ਇੰਚਾਰਜ ਇਕ਼ਬਾਲ ਸਿੰਘ ਨੂੰ ਮਾਸ ਮੀਟ ਦੀ ਦੁਕਾਨ ਤੁਰੰਤ ਬੰਦ ਕਰਵਾਣ ਲਈ ਲਿਖਿਤ ਦਰਖ਼ਾਸਤ ਦਿਤੀ। ਕਿਉਕਿ ਇਸ ਨਾਲ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਪਹੁੰਚਦੀ ਹੈ। ਸਨਾਤਨ ਧਰਮ ਦੇ ਅਨੁਸਾਰ ਕਿਸੇ ਵੀ ਧਾਰਮਿਕ ਸੰਸਥਾਨ ਦੇ ਨੇੜੇ ਸ਼ਰਾਬ ਦਾ ਠੇਕਾ ਜਾ ਮਾਸ ਦੀ ਦੁਕਾਨ ਨਹੀਂ ਖੁਲ ਸਕਦੀ। ਜੇਕਰ ਧਾਰਮਿਕ ਸੰਸਥਾਨ ਦੇ ਨੇੜੇ ਮਾਸ ਦੀ ਦੁਕਾਨ ਖੁਲਦੀ ਹੈ ਉਸ ਨਾਲ ਲੋਕਾਂ ਦੀ ਧਾਰਮਿਕ ਆਸਥਾ ਨੂੰ ਬਹੁਤ ਵੱਡੀ ਠੇਸ ਪਹੁੰਚਣ ਵਾਲੀ ਗੱਲ ਹੈ। ਕਉਕਿ ਹਿੰਦੂ ਧਰਮ ਵਿਚ ਜੀਵ ਹਤਯਿਆ ਪਾਪ ਮਾਣਿਆ ਗਿਆ ਹੈ। ਮੰਦਿਰ ਦੇ ਨਾਲ ਖੁਲੀ ਮਾਸ- ਮੀਟ ਦੀ ਦੁਕਾਨ ਨੂੰ ਤੁਰੰਤ ਬੰਦ ਕਰਵਾਯਾ ਜਾਵੇ ਤਾਂ ਜੋ ਹਿੰਦੂ ਸਮਾਜ ਦੀ ਧਾਰਮਿਕ ਆਸਥਾ ਨੂੰ ਠੇਸ ਨਾ ਪਹੁੰਚ ਸਕੇ। ਇਲਾਕਾ ਨਿਵਾਸੀਆਂ ਵਿਚ ਮੰਦਿਰ ਨੇੜੇ ਮੀਟ ਦੀ ਦੁਕਾਨ ਖੁਲਣ ਦਾ ਰੋਸ਼ ਪਾਇਆ ਜਾ ਰਿਹਾ ਹੈ ਅਤੇ ਇਲਾਕਾ ਨਿਵਾਸੀਆਂ ਨੇ ਚੇਤਾਵਨੀ ਦਿਤੀ ਕਿ ਜੇਕਰ ਤੁਰੰਤ ਪ੍ਰਭਾਵ ਤੇ ਕਾਰਵਾਈ ਨਹੀਂ ਕੀਤੀ ਗਈ ਤਾਂ ਇਲਾਕਾ ਨਿਵਾਸੀ ਹਿੰਦੂ ਧਰਮ ਦੀ ਧਾਰਮਿਕ ਆਸਥਾ ਦੀ ਰੱਖਿਆ ਖਾਤਿਰ ਸੰਘਰਸ਼ ਲਈ ਸੜਕਾਂ ਤੇ ਉਤਰ ਇਨਸਾਫ ਲਈ ਆਪਣੀ ਲੜਾਈ ਲੜੇਗੀ। ਇਸ ਮੌਕੇ ਟੋਨੀ ਬਕਸ਼ੀ, ਹਰਪਾਲ ਸਿੰਘ, ਬੋਬੀ ਸਹਗਲ, ਅਤੁਲ ਮੈਨੀ ਅਤੇ ਸਮੂਹ ਇਲਾਕਾ ਨਿਵਾਸੀ ਮੌਜੂਦ ਸੀ।

COMMENTS