HomeHeath

ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਵਸ ,’ਸੇਵਾ ਤੇ ਸਮਰਪਣ’ ਵਜੋਂ ਡੰਡੀ ਸਵਾਮੀ ਮੰਦਿਰ ਹਵਨ ਯੱਗ ਕਰਕੇ ਤੇ ਬੱਚਿਆਂ ਨੂੰ ਪੜ੍ਹਨ ਯੋਗ ਸਮੱਗਰੀ ਵੰਡ ਕੇ ਮਨਾਇਆ : ਐਡਵੋਕੇਟ ਬਿਕਰਮ ਸਿੱਧੂ

ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਵਸ ,’ਸੇਵਾ ਤੇ ਸਮਰਪਣ’ ਵਜੋਂ ਡੰਡੀ ਸਵਾਮੀ ਮੰਦਿਰ ਹਵਨ ਯੱਗ ਕਰਕੇ ਤੇ ਬੱਚਿਆਂ ਨੂੰ ਪੜ੍ਹਨ ਯੋਗ ਸਮੱਗਰੀ ਵੰਡ ਕੇ ਮਨਾਇਆ : ਐਡਵੋਕੇਟ ਬਿਕਰਮ ਸਿੱਧੂ

https://www.youtube.com/watch?v=NfVcxpSZ7UA ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਵਸ ,’ਸੇਵਾ ਤੇ ਸਮਰਪਣ’ ਵਜੋਂ ਡੰਡੀ ਸਵਾਮੀ ਮੰਦਿਰ ਹਵਨ ਯੱਗ ਕਰਕੇ ਤੇ ਬੱਚਿਆਂ ਨੂ

दीप नगर में चलते ट्रैफिक के बीच धंस गई सड़क :
न्यू यंग फ्रेंड्स क्लब द्वारा 15वा विशाल भगवती जागरण करवाया : सन्नी सप्रा
मंगलवार को होने वाली 32वी शोभायात्रा के गणमान्यों को दिए जा रहे निमंत्रण

ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਵਸ ,’ਸੇਵਾ ਤੇ ਸਮਰਪਣ’ ਵਜੋਂ ਡੰਡੀ ਸਵਾਮੀ ਮੰਦਿਰ ਹਵਨ ਯੱਗ ਕਰਕੇ ਤੇ ਬੱਚਿਆਂ ਨੂੰ ਪੜ੍ਹਨ ਯੋਗ ਸਮੱਗਰੀ ਵੰਡ ਕੇ ਮਨਾਇਆ : ਐਡਵੋਕੇਟ ਬਿਕਰਮ ਸਿੱਧੂ   

ਲੁਧਿਆਣਾ : 17 ਸਤੰਬਰ : (ਪੀ9 ਬਯੂਰੋ) :

ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਵਸ  ਮੌਕੇ ਉਹਨਾਂ ਦੀ ਤੰਦਰੁਸਤੀ ਤੇ ਲੰਬੀ ਉਮਰ ਲਈ ਪੂਜਾ ਅਰਚਨਾ ਕਰਦਿਆਂ ਲੁਧਿਆਣਾ ਹੈਬੋਵਾਲ ਦੇ ਪਵਿੱਤਰ ਦੰਡੀ ਸਵਾਮੀ ਧਰਮਸੰਘ ਸੰਸਕ੍ਰਿਤ ਮਹਾਂਵਿਦਿਆਲਯ ਵਿਖੇ ਹਵਨ ਯੱਗ ਕਰਵਾਇਆ ਗਿਆ ਅਤੇ ਇਥੇ ਸੰਸਕ੍ਰਿਤ ਵਿਦਿਆਲਯ ਦੇ ਤਕਰੀਬਨ 70 ਤੋਂ ਵੱਧ ਵਿਦਿਆਰਥੀਆਂ ਨੂੰ ਸਿੱਖਿਆ ਸਮੱਗਰੀ ਅਤੇ ਲੱਡੂ ਵੰਡੇ। ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਨੇ ਕਿਹਾ ਕਿ ਭਾਰਤ ਦੇਸ਼ ਨੂੰ ਵਿਸ਼ਵ ਪੱਧਰ ਤੇ ਉੱਚਾ ਚੁੱਕਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਹੇਠ ਭਾਰਤ ਸਰਕਾਰ ਨੇ ਕਈ ਮੀਲ ਪੱਥਰ ਸਥਾਪਿਤ ਕੀਤੇ ਹਨ ਮਿਸਾਲ ਵਜੋਂ ਅੰਤਰਰਾਸ਼ਟਰੀ ਪੱਧਰ ਤੇ ਚੀਨ ਅਤੇ ਪਾਕਿਸਤਾਨ ਦੇ ਮਸਲੇ ਹੱਲ ਕਰਨੇ, ਧਾਰਾ 370 ਖਤਮ ਕਰਨੀ ਅਤੇ ਕੋਰੋਨਾ ਕਾਲ ਵਿੱਚ ਦੇਸ਼ ਨੂੰ ਮਹਾਂਮਾਰੀ ਤੋਂ ਬਚਾਉਣ ਦੇ ਵੱਡੇ ਕਾਰਜ ਕੀਤੇ ਹਨ । ਸੋ ਭਾਰਤ ਦੇ ਅਜਿਹੇ ਪਰਾਕਰਮੀ ਪ੍ਰਧਾਨਮੰਤਰੀ ਦੇ ਜਨਮ ਦਿਨ ਮੌਕੇ ਅਸੀਂ ਪੂਜਾ ਅਰਚਨਾ ਕਰਕੇ ਪ੍ਰਮਾਤਮਾ ਦੇ ਘਰ ਵਿੱਚ ਉਹਨਾਂ ਦੀ ਤੰਦਰੁਸਤੀ , ਤਰੱਕੀ ਤੇ ਲੰਬੀ ਉਮਰ ਦੀ ਅਰਜੋਈ ਕੀਤੀ ਹੈ । ਇਸ ਮੌਕੇ ਖਾਸਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਨੇ ਕਿਹਾ ਕਿ ਭਾਰਤ ਦੀ ਵਾਗਡੋਰ ਇੱਕ ਇਮਾਨਦਾਰ ਤੇ ਨਿਡਰ ਵਿਅਕਤੀ ਕੋਲ ਹੈ ਜਿਸ ਨੇ ਪੂਰੀ ਦੁਨੀਆਂ ਵਿੱਚ ਭਾਰਤ ਦੇਸ਼ ਦਾ ਨਾਮ ਉੱਚਾ ਕੀਤਾ ਹੈ ਅਤੇ ਪਿਛਲੇ ਸੱਤ ਸਾਲਾਂ ਦੇ ਅਰਸੇ ਵਿੱਚ ਭਾਰਤ ਦੇਸ਼ ਨੂੰ ਘੁਟਾਲਿਆਂ ਤੋਂ ਨਿਜਾਤ ਮਿਲੀ ਹੈ । ਸ੍ਰੀ ਸਿੰਘਲ ਨੇ ਕਿਹਾ ਕਿ ਭਾਰਤ ਵਾਸੀਆਂ ਦੀ ਲੁੱਟ ਖਸੁੱਟ ਜਾਰੀ ਰਹੀ ਹੈ ਜਦੋਂ ਵੀ ਹੁਕਮਰਾਨ ਕਾਂਗਰਸ ਪਾਰਟੀ ਬਣੀ ਉਦੋਂ ਹੀ ਅਰਬਾਂ ਰੁਪਏ ਦੇ ਸਕੈਂਡਲ ਹੋਏ ਚਾਹੇ ਕਾਂਗਰਸ ਸਰਕਾਰ ਕੇਂਦਰ ਵਿੱਚ ਹੋਵੇ ਜਾਂ ਸੂਬੇ ਵਿੱਚ । ਇਸ ਮੌਕੇ ਯੁਵਾ ਆਗੂ ਜਤਿਨ ਸ਼ਰਮਾ ਅਤੇ ਸ੍ਰੀ ਸਿੰਘਲ ਨੇ ਕਿਹਾ ਕਿ ਅੱਜ ਵੀ ਭਾਰਤੀ ਜਨਤਾ ਪਾਰਟੀ ਦੇ ਨਿਸ਼ਠਾਵਾਨ ਆਗੂ ਤੇ ਕਾਰਜਕਰਤਾ ਪੰਜਾਬ ਸੂਬੇ ਵਿੱਚ ਹੋ ਰਹੇ ਕੋਰੋੜਾਂ ਰੁਪਏ ਦੇ ਘੁਟਾਲੇ ਬੇਨਕਾਬ ਕਰਕੇ ਕਾਂਗਰਸ ਦੇ ਕਰਿੰਦਿਆਂ ਨੂੰ ਆਮ ਜਨਤਾ ਦੇ ਸਾਹਮਣੇ ਨੰਗਾ ਕਰ ਰਹੇ ਹਨ । ਉਹਨਾਂ ਇਸ ਮੌਕੇ ਦੇਸ਼ ਵਾਸੀਆਂ ਨੂੰ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਭਾਈ ਮੋਦੀ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਵੀ ਦਿੱਤੀਆਂ । ਇਸ ਹਵਨ ਯੱਗ ਵਿੱਚ ਵਿਸ਼ੇਸ਼ ਤੌਰ ਤੇ ਸੀਨੀਅਰ ਆਗੂ ਬੀ ਜੇ ਪੀ ਸ੍ਰੀ ਸੰਜੇ ਗੁਸਾਈਂ , ਪ੍ਰਿੰਸ ਭੰਡਾਰੀ ਮੰਡਲ ਪ੍ਰਧਾਨ ਰਿਸ਼ੀ ਨਗਰ , ਯੁਵਾ ਆਗੂ ਜਤਿਨ ਸ਼ਰਮਾ, ਸੀਨੀਅਰ ਆਗੂ ਬੀ ਜੇ ਪੀ ਲੱਕੀ ਚੋਪੜਾ, ਮਨੀਸ਼ ਸ਼ਰਮਾ , ਸੀਨੀਅਰ ਆਗੂ ਪੁਰ਼ਸ਼ੋਤਮ, ਪੰਕਜ ਟਾਂਕ, ਅਵਿਨਾਸ਼ ਗੁਪਤਾ , ਯਸ਼ ਸ਼ਰਮਾ , ਦੀਪਕ ਯਾਦਵ, ਸਤਪਾਲ, ਪੰਡਿਤ ਸਚਿਨ, ਅਤੇ  ਦੰਡੀ ਸਵਾਮੀ ਸੰਸਕ੍ਰਿਤ ਵਿਦਿਆਲਯ ਦੇ ਸੰਤ ਮਹਾਤਮਾ ਵਿਦਿਆਰਥੀ ਅਤੇ ਹੋਰ ਸਨੇਹੀ ਵੀ ਮੌਜੂਦ ਸਨ ।

COMMENTS

WORDPRESS: 0
DISQUS: 0