HomeHeathनई दिल्ली

ਕੌਮੀ ਸ਼ਹੀਦ ਸੰਦੀਪ ਸਿੰਘ ਦੀਪ ਸਿੱਧੂ ਕੌਮ ਦਾ ਸਰਮਾਇਆ : ਜੱਥੇ: ਨਿਮਾਣਾ

ਕੌਮੀ ਸ਼ਹੀਦ ਸੰਦੀਪ ਸਿੰਘ ਦੀਪ ਸਿੱਧੂ ਕੌਮ ਦਾ ਸਰਮਾਇਆ : ਜੱਥੇ: ਨਿਮਾਣਾ

ਕੌਮੀ ਸ਼ਹੀਦ ਸੰਦੀਪ ਸਿੰਘ ਦੀਪ ਸਿੱਧੂ ਕੌਮ ਦਾ ਸਰਮਾਇਆ :ਜੱਥੇ: ਨਿਮਾਣਾ ਕੌਮੀ ਸ਼ਹੀਦ ਨਾਇਕ ਦੀਪ ਸਿਧੂ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਪ੍ਰਤਾਪ ਪੁਰਾ ਵਿਖੇ ਖੂਨਦਾਨ ਕੈਂਪ ਲਾਇਆ

पंजाब कैबनेट में लिए कई एहम फैसले :
15 अक्टूबर को होने वाले राम लीला एवं दशहरा महोत्सव का सुखपाल जी महाराज को दिया निमंत्रण : बाल किशन वर्मा
पंजाब में किसान सगंठनों की मीटिंग शुरू :

ਕੌਮੀ ਸ਼ਹੀਦ ਸੰਦੀਪ ਸਿੰਘ ਦੀਪ ਸਿੱਧੂ ਕੌਮ ਦਾ ਸਰਮਾਇਆ :ਜੱਥੇ: ਨਿਮਾਣਾ

ਕੌਮੀ ਸ਼ਹੀਦ ਨਾਇਕ ਦੀਪ ਸਿਧੂ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਪ੍ਰਤਾਪ ਪੁਰਾ ਵਿਖੇ ਖੂਨਦਾਨ ਕੈਂਪ ਲਾਇਆ

ਲੁਧਿਆਣਾ : 06 ਅਪ੍ਰੈਲ (ਰਵੀ ਵਰਮਾ ਬਯੂਰੋ) : 

ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਵਿਚ ਪਿੰਡ ਪ੍ਰਤਾਪ ਪੂਰਾ ਵਿਖੇ ਲਗਾਏ ਖੂਨਦਾਨ ਕੈੰਪ ਵਿਚ ਖੂਨਦਾਨ ਕਰਦੇ (ਫੋਟੋ ਸਨੀ ਵਰਮਾ)

ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਵਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 521ਵਾਂ ਮਹਾਨ ਖੂਨਦਾਨ ਕੈਂਪ ਕੌਮੀ ਨਾਇਕ ਸ਼ਹੀਦ ਸੰਦੀਪ ਸਿੰਘ (ਦੀਪ ਸਿੱਧੂ) ਦੇ ਜਨਮ ਦਿਨ ਨੂੰ ਸਮਰਪਿਤ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇ: ਤਰਨਜੀਤ ਸਿੰਘ ਨਿਮਾਣਾ ਨੇ ਨੌਜਵਾਨਾਂ ਦੇ ਨਾਇਕ ਕੌਮੀ ਸ਼ਹੀਦ ਦੀਪ ਸਿੱਧੂ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਪ੍ਰਤਾਬ ਪੁਰਾ ਦੇ ਸਮੂਹ ਨੌਜਵਾਨਾਂ ਵਲੋਂ ਮਨੁੱਖਤਾ ਦੇ ਭਲੇ ਲਈ ਲਗਾਏ ਗਏ ਮਹਾਨ ਖ਼ੂਨਦਾਨ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੌਮੀ ਸ਼ਹੀਦ ਨਾਇਕ ਦੀਪ ਸਿੱਧੂ ਦੇ ਬੋਲ ਸਨ “ਮੇਰੀ ਮੋਤ ਤੇਰੋਇਯੋ ਨਾ ਮੇਰੀ ਸੋਚ ਨੂੰ ਬਚਾਇਓ” ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦੇ ਦਿਨ ਮਨਾਉਂਦੀਆ ਨੇ ਉਹ ਕੌਮਾਂ ਹਮੇਸ਼ਾਂ ਜਿੰਦਾ ਰਹਿੰਦੀਆਂ ਹਨ। ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਇਸ ਮੌਕੇ ਤੇ ਜੱਥੇ: ਨਿਮਾਣਾ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਪਰਮਾਣ ਪੱਤਰ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਹਰਪਾਲ ਸਿੰਘ ਨੇ ਦਸਿਆ ਕਿ ਕੈਂਪ ਦੌਰਾਨ 50 ਬਲੱਡ ਯੂਨਿਟ ਪ੍ਰੀਤ ਹਸਪਤਾਲ ਦੇ ਨਿੱਘੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਲੈ ਕੇ ਦਿਤਾ ਜਾਵੇਗਾ। ਇਸ ਮੌਕੇ ਤੇ ਸਰਪੰਚ ਸੁਰਜੀਤ ਸਿੰਘ, ਦਵਿੰਦਰ ਸਿੰਘ, ਦਲਜੀਤ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ, ਤਰਸੇਮ ਸਿੰਘ, ਗਿਆਨ ਸਿੰਘ,ਰਘਬੀਰ ਸਿੰਘ,ਬਾਬਾ ਗੁਰਦੌਰ ਸਿੰਘ ਵਿਸ਼ੇਸ਼ ਤੋਰ ਤੇ ਹਾਜ਼ਰ ਸਨ। 

COMMENTS

WORDPRESS: 0
DISQUS: 1