HomeHeath

ਮਲਹਾਰ ਰੋਡ ਤੇ ਕਿਪਸ ਮਾਰਕੀਟ ਦੇ ਵਿਕਾਸ ਕਾਰਜਾਂ ਵਿੱਚ ਹੋਇਆ ਵੱਡਾ ਭ੍ਰਿਸ਼ਟਾਚਾਰ , ਸੀ ਬੀ ਆਈ ਕਰੇ ਜਾਂਚ : ਐਡਵੋਕੇਟ ਬਿਕਰਮ ਸਿੰਘ ਸਿੱਧੂ

ਮਲਹਾਰ ਰੋਡ ਤੇ ਕਿਪਸ ਮਾਰਕੀਟ ਦੇ ਵਿਕਾਸ ਕਾਰਜਾਂ ਵਿੱਚ ਹੋਇਆ ਵੱਡਾ ਭ੍ਰਿਸ਼ਟਾਚਾਰ , ਸੀ ਬੀ ਆਈ ਕਰੇ ਜਾਂਚ : ਐਡਵੋਕੇਟ ਬਿਕਰਮ ਸਿੰਘ ਸਿੱਧੂ

ਮਲਹਾਰ ਰੋਡ ਤੇ ਕਿਪਸ ਮਾਰਕੀਟ ਦੇ ਵਿਕਾਸ ਕਾਰਜਾਂ ਵਿੱਚ ਹੋਇਆ ਵੱਡਾ ਭ੍ਰਿਸ਼ਟਾਚਾਰ , ਸੀ ਬੀ ਆਈ ਕਰੇ ਜਾਂਚ : ਐਡਵੋਕੇਟ ਬਿਕਰਮ ਸਿੰਘ ਸਿੱਧੂ  ਲੁਧਿਆਣਾ : 10 ਅਕਤੂਬਰ : (ਪੀ9 ਬਯੂ

पंजाब के नए सीएम बने चरणजीत :
अरविंद केजरीवाल 2 दिवसीय पंजाब दौरे पर :
महाशा एकता मंच पंजाब की लुधियाना में हुई अहम बैठक : आर पी कलोत्रा

ਮਲਹਾਰ ਰੋਡ ਤੇ ਕਿਪਸ ਮਾਰਕੀਟ ਦੇ ਵਿਕਾਸ ਕਾਰਜਾਂ ਵਿੱਚ ਹੋਇਆ ਵੱਡਾ ਭ੍ਰਿਸ਼ਟਾਚਾਰ , ਸੀ ਬੀ ਆਈ ਕਰੇ ਜਾਂਚ : ਐਡਵੋਕੇਟ ਬਿਕਰਮ ਸਿੰਘ ਸਿੱਧੂ 

ਲੁਧਿਆਣਾ : 10 ਅਕਤੂਬਰ : (ਪੀ9 ਬਯੂਰੋ) :

ਲੁਧਿਆਣਾ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਮਲਹਾਰ ਰੋਡ ਤੇ ਕਿਪਸ ਮਾਰਕੀਟ ਤੇ ਖਰਚ ਕੀਤੇ ਕਰੋੜਾਂ ਰੁਪਏ ਸ਼ੱਕ ਦੇ ਘੇਰੇ ਵਿੱਚ ਹਨ ਅਤੇ ਇਸ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਸੀ ਬੀ ਆਈ ਤੋਂ ਹੋਣੀ ਚਾਹੀਦੀ ਹੈ । ਇਸ ਜਾਂਚ ਦੀ ਮੰਗ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤੀ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਸਮਾਰਟ ਸਿਟੀ  ਦੇ ਸਾਰੇ ਪ੍ਰਾਜੈਕਟਾਂ ਵਿੱਚ ਸਿੱਧੀ ਦਖਲ ਅੰਦਾਜੀ ਕੀਤੀ ਜਾ ਰਹੀ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮਲਹਾਰ ਰੋਡ ਤੇ ਕਿਪਸ ਮਾਰਕੀਟ ਸ਼ਾਮਿਲ ਹਨ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਦੋਸ਼ ਲਗਾਇਆ ਕਿ ਮਲਹਾਰ ਰੋਡ ਅਤੇ ਕਿਪਸ ਮਾਰਕੀਟ ਦੇ ਵਿਕਾਸ ਲਈ 38 ਕਰੋੜ 63 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਪਰ ਅਸਲੀਅਤ ਵਿੱਚ ਲੁਧਿਆਣਾ ਵਾਸੀ ਜਾਣਦੇ ਹਨ ਕਿ ਇਸ ਪ੍ਰਾਜੈਕਟ ਵਿੱਚ ਬਹੁਤ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਕੀਤਾ ਗਿਆ ਹੈ । ਐਡਵੋਕੇਟ ਸਿੱਧੂ ਨੇ ਕਿਹਾ ਕਿ ਸਰਾਭਾ ਨਗਰ ਦੀ ਕਿਪਸ ਮਾਰਕੀਟ ਵਿੱਚ ਘਟੀਆ ਮੈਟੀਰੀਅਲ ਅਤੇ ਬੇਸਿਕ ਨਕਸ਼ੇ ਨੂੰ ਤੋੜ ਮਰੋੜ ਕੇ ਬਿਨਾਂ ਕਿਸੇ ਪੁਖਤਾ ਬਲੂ ਪ੍ਰਿੰਟ ਤੋਂ ਹੀ ਕੇਵਲ ਟਾਈਲਾਂ ਅਤੇ ਇੱਕ ਫੁਹਾਰਾ ਲਗਾ ਕੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਗਿਆ ਹੈ ਜਦਕਿ ਇਸ ਮਾਰਕੀਟ ਦੀ ਸਭ ਤੋਂ ਵੱਡੀ ਸਮੱਸਿਆ ਪਾਰਕਿੰਗ ਦੀ ਹੈ ਜੋ ਉਸੇ ਤਰ੍ਹਾਂ ਹੀ ਖੜੀ ਹੈ । ਕਿਪਸ ਮਾਰਕੀਟ ਦੀ ਡਿਵੈਲਪਮੈਂਟ ਦੇ ਮੁੱਢਲੇ ਨਕਸ਼ੇ ਵਿੱਚ ਬੇਸਮੈਂਟ ਮਲਟੀਸਟੋਰੀ ਪਾਰਕਿੰਗ ਦੀ ਵਿਵਸਥਾ ਸੀ ਜਿਸ ਨੂੰ ਮੌਜੂਦਾ ਨਕਸ਼ੇ ਵਿੱਚੋਂ ਕੱਢ ਦਿੱਤਾ ਗਿਆ ਅਤੇ ਮਾਰਕੀਟ ਵਿੱਚ  ਜੋ ਟਾਈਲਾਂ ਵੀ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਲਗਾਈਆਂ ਗਈਆਂ ਹਨ ਉਹ ਕਈ ਹਿੱਸਿਆਂ ਵਿੱਚ ਬੈਠ ਗਈਆਂ ਹਨ । ਇਸੇ ਤਰ੍ਹਾਂ ਮਲਹਾਰ ਰੋਡ ਦੇ ਵਿਕਾਸ ਲਈ ਤਕਰੀਬਨ ਇੱਕ ਕਿਲੋਮੀਟਰ ਸੜਕ ਤੇ 24 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚ ਕੀਤੀ ਜਾ ਰਹੀ ਹੈ ਪਰ ਇਸ ਪ੍ਰਾਜੈਕਟ ਵਿੱਚ ਵੀ ਨਕਸ਼ੇ ਮੁਤਾਬਕ 150 ਵਰਗ ਫੁੱਟ ਚੌੜੀ ਸੜਕ ਖਤਮ ਕਰਕੇ ਕੇਵਲ 40-50 ਫੁੱਟ ਦੀ ਛੋਟੀ ਗਲੀ ਬਣ ਕੇ ਰਹਿ ਗਈ ਹੈ , ਜਿਸ ਕਾਰਨ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਸੜਕ ਦੀ ਚੌੜਾਈ ਘੱਟਣ ਕਾਰਨ ਟਰੈਫਿਕ ਜਾਮ ਤੇ ਐਕਸੀਡੈਂਟ ਵਧੇ ਹਨ । ਇਥੇ ਜ਼ਿਕਰਯੋਗ ਹੈ ਕਿ ਮਲਹਾਰ ਰੋਡ ਪੱਖੋਵਾਲ ਮੁੱਖ ਸੜਕ ਤੇ ਫਿਰੋਜ਼ਪੁਰ ਰੋਡ ਦੀ ਮੁੱਖ ਸੜਕ ਨੂੰ ਜੋੜਨ ਵਾਲੀ ਸੜਕ ਹੋਣ ਕਰਕੇ ਇਥੇ ਹਮੇਸ਼ਾ ਟਰੈਫਿਕ ਬਹੁਤ ਜਿਆਦਾ ਹੁੰਦੀ ਹੈ ਅਤੇ ਜਿਸ ਸਦਕਾ ਸਾਰਾ ਦਿਨ ਟਰੈਫਿਕ ਜਾਮ ਵਿੱਚ ਲੁਧਿਆਣਾ ਵਾਸੀ ਪਰੇਸ਼ਾਨ ਰਹਿੰਦੇ ਹਨ ਅਤੇ ਇਥੇ ਕੋਈ ਪਾਰਕਿੰਗ ਦੀ ਸਹੂਲਤ ਨਹੀਂ ਹੈ । ਇਸ ਤੋਂ ਇਲਾਵਾ ਲੁਧਿਆਣਾ ਦੇ ਸਰਾਭਾ ਨਗਰ , ਗੁਰਦੇਵ ਨਗਰ ਵਰਗੇ ਪਾਸ਼ ਇਲਾਕਿਆਂ ਵਿੱਚ ਪੀਣ ਦੇ ਪਾਣੀ ਦੀ ਸਮੱਸਿਆ , ਬਾਰਿਸ਼ ਦੇ ਪਾਣੀ ਦੀ ਸਮੱਸਿਆ , ਅਤੇ ਸੀਵਰੇਜ ਦੀ ਨਿਕਾਸੀ ਦੀ ਸਮੱਸਿਆ ਦਾ ਵੀ ਕੋਈ ਪ੍ਰਬੰਧ ਨਹੀਂ ਹੈ । ਐਡਵੋਕੇਟ ਸਿੱਧੂ ਨੇ ਕਿਹਾ ਕਿ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਨਾਲ ਲੁਧਿਆਣਾ ਵਾਸੀਆਂ ਨੂੰ ਸੁਵਿਧਾਵਾਂ ਮਿਲਣੀਆਂ ਸਨ ਪਰ ਮੌਕੇ ਦੀ ਹਾਕਮ ਧਿਰ ਦੀ ਨਾਲਾਇਕੀ ਕਾਰਨ ਸਗੋਂ ਲੋਕਾਂ ਦੀਆਂ ਮੁਸੀਬਤਾਂ ਵਿੱਚ ਵਾਧਾ ਹੋਇਆ ਹੈ । ਐਡਵੋਕੇਟ ਸਿੱਧੂ ਨੇ ਕਿਹਾ ਕਿ ਮਲਹਾਰ ਰੋਡ ਤੇ ਕਿਪਸ ਮਾਰਕੀਟ ਦਾ ਪ੍ਰਾਜੈਕਟ ਸੰਬੰਧਤ ਠੇਕੇਦਾਰ ਵਲੋਂ ਜਾਣਬੁੱਝ ਕੇ ਲੇਟ ਕੀਤਾ ਗਿਆ ਤੇ ਇਸ ਦੀ ਕੀਮਤ ਵੀ ਮੂਲ ਪ੍ਰਾਜੈਕਟ ਨਾਲੋਂ ਕਈ ਕਰੋੜ ਰੁਪਏ ਵਧਾਈ ਗਈ ਜੋ ਕਿ ਭ੍ਰਿਸ਼ਟਾਚਾਰ ਕਰਨ ਦਾ ਇੱਕ ਵੱਖਰਾ ਢੰਗ ਅਪਣਾਇਆ ਗਿਆ ਹੈ ਜਿਸ ਦੀ ਵੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ ।ਐਡਵੋਕੇਟ ਸਿੱਧੂ ਨੇ ਕਿਹਾ ਕਿ ਸਮਾਰਟ ਸਿਟੀ ਦੇ ਮਲਹਾਰ ਰੋਡ ਤੇ ਕਿਪਸ ਮਾਰਕੀਟ ਪ੍ਰਾਜੈਕਟ ਬਿਨਾਂ ਪਲੈਨਿੰਗ ਦੇ ਆਪਣੇ ਚਹੇਤੇ ਠੇਕੇਦਾਰ ਨੂੰ ਦੇ ਕੇ ਸ਼ੁਰੂ ਕਰਾਏ ਗਏ ਅਤੇ ਇਹਨਾਂ ਦੋਵਾਂ ਪ੍ਰਾਜੈਕਟਾਂ ਵਿੱਚ ਪੀਣ ਦਾ ਪਾਣੀ , ਪਾਰਕਿੰਗ , ਮੀਂਹ ਦੇ ਪਾਣੀ ਦੀ ਵਿਵਸਥਾ , ਕਮਰਸ਼ੀਅਲ ਮਾਰਕੀਟ ਦੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਦਰਕਿਨਾਰ ਕੀਤਾ ਗਿਆ ਜਿਸ ਕਾਰਨ ਲੋਕਲ ਦੁਕਾਨਦਾਰਾਂ ਵਿੱਚ ਵੱਡਾ ਰੋਸ ਹੈ ।ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਮਲਹਾਰ ਰੋਡ ਤੁਰੰਤ ਚੌੜਾ ਕੀਤਾ ਜਾਵੇ, ਮਲਹਾਰ ਰੋਡ  ਤੇ ਬਣੇ ਟੇਬਲ ਟਾਪ ਹੰਪ ਹਟਾਏ ਜਾਣ, ਟਰੈਫਿਕ ਜਾਮ ਦਾ ਮੁਕੰਮਲ ਹੱਲ ਕੀਤਾ ਜਾਵੇ ਅਤੇ ਅਧੂਰੇ ਕੰਮ ਤੁਰੰਤ ਪੂਰੇ ਕੀਤੇ ਜਾਣ ਤਾਂ ਜੋ ਪਿਛਲੇ ਪੰਜ ਸਾਲਾਂ ਤੋ ਵਿਕਾਸ ਕਾਰਜਾਂ ਦੇ ਨਾਂ ਤੇ ਮੁਸੀਬਤ ਝੱਲ ਰਹੇ ਲੋਕਾਂ ਨੂੰ ਰਾਹਤ ਮਿਲ ਸਕੇ । ਇਸ ਪ੍ਰੈਸ ਕਾਨਫਰੰਸ ਵਿੱਚ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਟਰੇਡ ਸੈੱਲ ਦੇ ਜਿਲ੍ਹਾ ਪ੍ਰਧਾਨ ਹਰਕੇਸ਼ ਮਿੱਤਲ, ਐਸ ਬੀ ਐਸ ਮੰਡਲ ਦੇ ਪ੍ਰਧਾਨ ਸੰਜੀਵ ਪੁਰੀ , ਅਗਰ ਨਗਰ ਮੰਡਲ ਪ੍ਰਧਾਨ ਸੰਜੀਵ ਸ਼ੇਰੂ ਸੱਚਦੇਵਾ, ਰਿਸ਼ੀ ਨਗਰ ਮੰਡਲ ਪ੍ਰਧਾਨ ਪ੍ਰਿੰਸ ਭੰਡਾਰੀ ,  ਘੁਮਾਰ ਮੰਡੀ ਮੰਡਲ ਪ੍ਰਧਾਨ ਸੰਦੀਪ ਵਧਵਾ , ਭਾਰਤ ਨਗਰ ਮੰਡਲ ਪ੍ਰਧਾਨ ਰਾਕੇਸ਼ ਜੱਗੀ , ਯੁਵਾ ਨੇਤਾ ਜਤਿਨ ਸ਼ਰਮਾ, ਹਿੰਮਾਸ਼ੂ ਸ਼ਰਮਾ , ਵਿਕਾਸ ਸੂਦ , ਰਾਜ ਪਹਿਲਵਾਨ , ਲੱਕੀ ਚੋਪੜਾ , ਰਾਜ ਕੁਮਾਰ ਖੈਹਰਾ , ਜੀਤ ਕੁਮਾਰ ਭਗਤ , ਦਰਸ਼ਨ ਭਗਤ ਬੀ ਐਸ ਐਲ ਐਲ , ਸੁਭਾਸ਼ ਗਾਂਧੀ ,ਮਨੀਸ਼ ਸ਼ਰਮਾ , ਪਰਵੀਨ ਸਿੰਘ , ਯਸ਼ ਸ਼ਰਮਾ , ਤੇ ਦੀਪਕ ਯਾਦਵ ਮੌਜੂਦ ਸਨ ।

COMMENTS

WORDPRESS: 0
DISQUS: 0