HomeHeath

ਅਰਵਿੰਦਰ ਕੇਜਰੀਵਾਲ ਨੇ ਪੰਜਾਬ ਦੇ ਲੀਡਰਾਂ ‘ਚ ਸੜਕਾਂ ‘ਤੇ ਲਿਆਂਦਾ : ਕੁਲਵੰਤ ਸਿੱਧੂ

ਮੋਹਿੰਦਰਪਾਲ ਬਣੇ ਹਲਕਾ ਆਤਮ ਨਗਰ ‘ਆਪ’ ਯੂਥ ਵਿੰਗ ਦੇ ਪ੍ਰਧਾਨ

ਅਰਵਿੰਦਰ ਕੇਜਰੀਵਾਲ ਨੇ ਪੰਜਾਬ ਦੇ ਲੀਡਰਾਂ ‘ਚ ਸੜਕਾਂ ‘ਤੇ ਲਿਆਂਦਾ : ਕੁਲਵੰਤ ਸਿੱਧੂ

ਅਰਵਿੰਦਰ ਕੇਜਰੀਵਾਲ ਨੇ ਪੰਜਾਬ ਦੇ ਲੀਡਰਾਂ ‘ਚ ਸੜਕਾਂ ‘ਤੇ ਲਿਆਂਦਾ : ਕੁਲਵੰਤ ਸਿੱਧੂ ਮੋਹਿੰਦਰਪਾਲ ਬਣੇ ਹਲਕਾ ਆਤਮ ਨਗਰ ‘ਆਪ’ ਯੂਥ ਵਿੰਗ ਦੇ ਪ੍ਰਧਾਨ ਲੁਧਿਆਣਾ : 27 ਨਵੰਬਰ :

नवजोत सिद्धू के इस्तीफे के बाद पंजाब कैबिनेट की आपात बैठक
पीएम की सुरक्षा में चूक का बीजेपी कार्यकर्ताओं द्वारा विरोध :
सर्व धर्म वेलफेयर सोसाइटी की तरफ से 193वा मासिक राशन वितरण समारोह सम्पन : बग्गा

ਅਰਵਿੰਦਰ ਕੇਜਰੀਵਾਲ ਨੇ ਪੰਜਾਬ ਦੇ ਲੀਡਰਾਂ ‘ਚ ਸੜਕਾਂ ‘ਤੇ ਲਿਆਂਦਾ : ਕੁਲਵੰਤ ਸਿੱਧੂ

ਮੋਹਿੰਦਰਪਾਲ ਬਣੇ ਹਲਕਾ ਆਤਮ ਨਗਰ ‘ਆਪ’ ਯੂਥ ਵਿੰਗ ਦੇ ਪ੍ਰਧਾਨ

ਲੁਧਿਆਣਾ : 27 ਨਵੰਬਰ : (ਪੀ9 ਬਯੂਰੋ) : 

ਹਲਕਾ ਆਤਮ ਨਗਰ ਮੁੱਖ ਦਫਤਰ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿੱਥੇ ਹਲਕਾ ਇੰਚਾਰਜ ਕੁਲਵੰਤ ਸਿੰਘ ਸਿੱਧੂ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ। ਜਿੱਥੇ ਨੌਜਵਾਨ ਆਗੂ ਮੋਹਿੰਦਰਪਾਲ ਸਿੰਘ ਨੂੰ ਹਲਕਾ ਆਤਮ ਨਗਰ ਯੂਥ ਵਿੰਗ ਦਾ ਪ੍ਰਧਾਨ ਬਣਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿਲਾ ਪ੍ਰਧਾਨ ਨੀਤੂ ਵਰਮਾ, ਬਲਾਕ ਪ੍ਰਧਾਨ ਯਸ਼ਪਾਲ ਸ਼ਰਮਾ, ਜਗਦੀਪ ਸਿੰਘ ਰਿੰਕੂ, ਮੁਕੇਸ਼ ਅਗਰਵਾਲ, ਨਰਿੰਦਰ ਮੋਦਗਿੱਲ, ਵਾਰਡ ਪ੍ਰਧਾਨ ਅਰੁਨ ਤਨੇਜਾ, ਰਿੰਕੂ ਦਹੇਲਾ, ਅਸ਼ੋਕ ਪੁਰੀ, ਗੋਬਿੰਦ, ਹਰਬਿੰਦਰ ਸੋਖੀ, ਜਗਤਾਰ ਸਿੰਘ, ਅਮਰਜੀਤ ਸਿੰਘ ਕਲਸੀ, ਕਰਨ ਮੱਕੜ ਆਦਿ ਹਾਜਰ ਸਨ। ਕੁਲਵੰਤ ਸਿੱਧੂ ਨੇ ਕਿਹਾ ਕਿ ਮੋਹਿੰਦਰਪਾਲ ਸਿੰਘ ਪਾਰਟੀ ਦਾ ਸਰਗਰਮ ਆਗੂ ਹੈ। ਪਾਰਟੀ ਪ੍ਰੋਗਰਾਮਾਂ ‘ਤੇ ਜਿੱਥੇ ਵੱਧ-ਚੜ੍ਹ ਕੇ ਹਿੱਸੇਦਾਰ ਰਹਿੰਦਾ ਹੈ, ਨਾਲ ਹੀ ਪਾਰਟੀ ਦੀਆਂ ਨੀਤੀਆਂ ਘਰ-ਘਰ ਪੰਹੁਚਾਉਣ ‘ਚ ਮੋਹਰੀ ਰੋਲ ਅਦਾ ਕਰਦਾ ਹੈ। ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਹਰ ਵਰਗ ਦਾ ਝੁਕਾਅ ਆਪ ਵੱਲ ਹੈ ਤੇ ਲੋਕ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਨੂੰ ਪੰਜਾਬ ਲਿਆਉਣ ਲਈ ਕਾਹਲੇ ਹਨ। ਜਿੱਥੇ ਆਮ ਲੋਕਾਂ ਦੀ ਖੱਜਲ-ਖੁਆਰੀ ਨਾ ਹੋਵੇ ਤੇ ਭ੍ਰਿਸ਼ਟਾਚਾਰ ਮੁਕਤ ਸੂਬਾ ਹੋਵੇ, ਇਹ ਤਾਂ ਹੀ ਸੰਭਵ ਹੈ, ਜਦੋਂ ਨੀਤੀ ਤੇ ਨੀਅਤ ਸਾਫ ਹੋਵੇ। ਕੁਲਵੰਤ ਸਿੱਧੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਕੰਮਾਂ ਤੋਂ ਵਿਰੋਧੀ ਪਾਰਟੀਆਂ ਡਰੀਆਂ ਹੋਈਆਂ ਹਨ। ਏਹੀ ਕਾਰਨ ਹੈ ਕਾਂਗਰਸ ਤੇ ਅਕਾਲੀ ਦਲ ਦੇ ਆਗੂ ਆਮ ਹੋਣ ਦਾ ਡਰਾਮਾ ਕਰ ਰਹੇ ਹਨ। ਜਦੋਂ ਕਿ ਪਹਿਲਾਂ ਕਦੇ ਇਸ ਤਰ੍ਹਾਂ ਆਮ ਦਿਖਾਈ ਨਹੀਂ ਦਿੱਤੇ, ਮੈਂ ਇਹ ਕਹਿਣ ‘ਚ ਗੁਰੇਜ ਨਹੀਂ ਕਰਾਂਗਾ, ਕਿ ਅਰਵਿੰਦਰ ਕੇਜਰੀਵਾਲ ਨੇ ਪੰਜਾਬ ਦੇ ਲੀਡਰਾਂ ਨੂੰ ਸੜਕਾਂ ‘ਤੇ ਲਿਆਂਦਾ। ਇਹ ਵਿਰੋਧੀ ਪਾਰਟੀਆਂ ਪੰਜਾਬੀਆਂ ਪ੍ਰਤੀ ਹਮਦਰਦੀ ਨਹੀਂ ਬਲਕਿ ਆਪ ਦਾ ਡਰ ਹੈ ਕਿ ਦਿਨੋ-ਦਿਨ ਆਮ ਲੋਕਾਂ ਦਾ ਝੁਕਾਅ ਆਮ ਆਦਮੀ ਪਾਰਟੀ ਵੱਲ ਵੱਧ ਰਿਹਾ ਹੈ ਤੇ ਪੰਜਾਬ ਵਾਸੀਆਂ ਦੇ ਪਿਆਰ ਤੇ ਸਤਿਕਾਰ ਸਦਕਾ ਆਪ ਪੰਜਾਬ ‘ਚ ਸਥਿਰ ਬਹੁਮਤ ਵਾਲੀ ਸਰਕਾਰ ਬਣਾਏਗੀ ਜੋ ਸਰਕਾਰ ਸਰਕਾਰ ਲੋਕਾਂ ਦੀ ਲੋਕਾਂ ਲਈ ਕੰਮ ਕਰੇਗੀ।

COMMENTS

WORDPRESS: 0
DISQUS: 0